ਪੰਨਾ:ਵਿਚਕਾਰਲੀ ਭੈਣ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੬)

੪.

ਇਸ ਮਹੱਲੇ ਵਿਚ ਇਕ ਬਹੁਤ ਬੁੱਢਾ ਕਦੇ ਭੀਖ ਮੰਗਣ ਆਇਆ ਕਰਦਾ ਸੀ ਇਹਦੇ ਤੇ ਲਲਤਾ ਬੜਾ ਤਰਸ ਕਰਦੀ ਹੁੰਦੀ ਸੀ, ਰੁਪਇਆ ਪੈਸਾ ਮਿਲਦਿਆਂ ਹੀ ਉਹ ਬਹੁਤ ਸਾਰੀਆਂ ਅਗੇ ਵਾਸਤੇ ਨ ਹੋ ਸਕਣ ਵਾਲੀਆਂ ਅਸੀਸਾਂ ਦਿਆ ਕਰਦਾ ਸੀ, ਤੇ ਉਹਨਾਂ ਦਾ ਸੁਣਨਾ ਲਲਤਾ ਨੂੰ ਸੁਆਦੀ ਲਗਦਾ ਸੀ। ਉਹ ਆਖਦਾ, ਲਲਤਾ ਪਿਛਲੇ ਜਨਮ ਵਿਚ ਉਸਦੀ ਮਾਂ ਸੀ ਤੇ ਇਹ ਗੱਲ ਉਹ ਲਲਤਾ ਨੂੰ ਵੇਖਦਿਆ ਹੀ ਸਮਝ ਗਿਆ ਸੀ। ਸੋ ਇਹ ਉਸਦਾ ਬੁੱਢਾ ਪੁੱਤ ਸਵੇਰੇ ਹੀ ਬੂਹੇ ਅਗੇ ਆ ਖੜਾ ਹੋਇਆ ਤੇ ਪੁਕਾਰਨ ਲਗਾ 'ਮੇਰੀ ਮਾਂ ਕਿਥੇ ਹੈ?'

ਸਨਤਾਨ ਦੇ ਧਿਆਨ ਨਾਲ ਲਲਤਾ ਕੁਝ ਪਰੇਸ਼ਾਨੀ ਵਿਚ ਪੈ ਗਈ, ਅਜੇ ਸ਼ੇਖਰ ਕਮਰੇ ਵਿਚ ਹੈ ਉਹ ਰੁਪੈ ਲੈਣ ਕਿਦਾਂ ਜਾਵੇ? ਐਧਰ ਉਧਰ ਵੇਖਕੇ ਉਹ ਮਾਸੀ ਕੋਲ ਚਲੀ ਗਈ, ਮਾਸੀ ਅਜੇ ਹੁਣ ਵੀ ਮਹਿਰੀ ਦੀ ਭੁਗਤ ਸਵਾਰਕੇ ਰੋਟੀ ਟੁੱਕ ਲਗੀ ਸੀ। ਸੋ ਉਹ ਉਸਨੂੰ ਕੁਝ ਕਹਿ ਨ ਸੱਕੀ, ਮੁੜ ਕੇ ਆਕੇ ਜਾਂ ਚੰਗੀ ਤਰਾਂ ਲੁਕ ਕੇ ਵੇਖਿਆ ਤਾਂ ਭਿਖਾਰੀ ਲਾਠੀ ਰਖਕੇ ਚੰਗੀ ਤਰਾਂ ਆਸਣ ਜਮਾਕੇ ਬੈਠ ਗਿਆ ਸੀ, ਇਸ ਤੋਂ ਪਹਿਲਾਂ ਲਲਤਾ ਨੇ ਇਹਨੂੰ ਕਦੇ ਨਰਾਸ ਨਹੀਂ ਸੀ ਮੋੜਿਆ। ਅੱਜ ਉਹਨੂੰ ਖਾਲੀ ਹੱਥੋਂ ਮੋੜਨ ਦਾ ਖਿਆਲ