(੮੭)
ਕਰਕੇ ਉਹਦਾ ਦਿਲ ਵੱਢੂੰ ਟੁੱਕੂੰ ਹੋਣ ਲੱਗ ਪਿਆ।
ਭਿਖਾਰੀ ਨੇ ਫੇਰ ਅਵਾਜ਼ ਦਿਤੀ।
ਅੱਨਾਕਾਲੀ ਭੱਜੀ ਆਈ ਤੇ ਆਕੇ ਪਤਾ ਦਿੱਤਾ ਕਿ ਤੇਰਾ ਉਹ ਬੁੱਢਾ ਪੁੱਤਰ ਫੇਰ ਆਇਆ ਹੈ।
ਲਲਤਾ ਨੇ ਆਖਿਆ, ਇਕ ਕੰਮ ਕਰੇਂਗੀ ਭੈਣ ?' ਮੈਂ ਜ਼ਰਾ ਰੁਝੀ ਹੋਈ ਹਾਂ ਤੇ ਭੱਜੀ ਜਾਹ ਤੇ ਸ਼ੇਖਰ ਬਾਬੂ ਪਾਸੋਂ ਇਕ ਰੁਪਇਆ ਲੈ ਆ।
ਕਾਲੀ ਭੱਜੀ ਗਈ ਤੇ ਭੱਜੀ ਹੀ ਆ ਗਈ। ਆਖਣ ਲੱਗੀ? 'ਆਹ ਲੌ।'
ਲਲਤਾ ਨੇ ਪੁਛਿਆ, ਸ਼ੇਖਰ ਬਾਬੂ ਨੇ ਕੀ ਆਖਿਆ?
‘ਕੁਝ ਨਹੀਂ ਕਿਹਾ ਉਹਨਾ ਆਖਿਆ, ਅਚਕਨ ਦੀ ਜੇਬ ਵਿਚੋਂ ਰੁਪਇਆ ਕੱਢ ਲੈ ਮੈਂ ਕੱਢ ਲਿਆਈ।
'ਹੋਰ ਕੁਝ?'
‘ਕੁਝ ਨਹੀਂ।' ਇਹ ਆਖ ਕੇ ਅੱਨਾਕਾਲੀ ਧੌਣ ਹਿਲਾਕੇ ਖੇਡਣ ਚਲੀ ਗਈ।
ਲਲਤਾ ਨੇ ਭਿਖਾਰੀ ਨੂੰ ਦਾਨ ਦੇਕੇ ਵਿਦਿਆ ਕਰ ਦਿਤਾ ਪਰ ਹੋਰਨਾਂ ਦਿਨਾਂ ਵਾਂਗ ਖਲੋਕੇ ਉਹ ਉਸਦੀ ਅਸੀਸ ਨਹੀਂ ਸੁਣ ਸਕੀ, ਉਹਨੂੰ ਕੁਝ ਚੰਗਾ ਨਾ ਲੱਗਾ।
ਦੂਜੇ ਪਾਸੇ ਕੁਝ ਦਿਨਾਂ ਤੋਂ ਤਾਸ਼ ਦੀ ਖੇਲ ਬੜੀ ਤੇਜ਼ੀ ਨਾਲ ਚਲ ਰਹੀ ਸੀ, ਅੱਜ ਦੁਪਹਿਰ ਨੂੰ ਲਲਤਾ ਉਥੇ ਨਹੀਂ ਗਈ। ਸਿਰ ਦਰਦ ਦਾ ਬਹਾਨਾ ਕਰਕੇ ਪੈ ਰਹੀ ਅੱਜ ਸੱਚ ਮੁੱਚ ਹੀ ਉਸਦਾ ਮਨ ਬਹੁਤ ਖਰਾਬ ਸੀ। ਸਾਮਨੇ ਉਹਨੇ ਕਾਲੀ ਨੂੰ ਸਦਕੇ ਪੁਛਿਆ, 'ਕਾਲੀ ਤੂੰ ਪੜ੍ਹਨ ਵਾਸਤੇ ਸ਼ੇਖਰ