ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੯)

ਸੀ, ਪਰ ਅੱਜ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ। ਸ਼ਾਮ ਨੂੰ ਤੁਰਨ ਫਿਰਨ ਨਹੀਂ ਜਾਂਦਾ ਸਗੋਂ ਘਰ ਵਿੱਚ ਹੀ ਐਧਰ ਉਧਰ ਫਿਰਦਾ ਰਹਿੰਦਾ ਹੈ। ਅੱਜ ਦੁਪਹਿਰ ਨੂੰ ਉਸਨੇ ਆਕੇ ਮਨੋਰਮਾ ਨੂੰ ਕਿਹਾ, 'ਬੀਬੀ ਅੱਜ ਵੀ ਖੇਲ ਨਹੀਂ ਹੋਵੇਗਾ?'

ਮਨੋਰਮਾਂ ਨੇ ਆਖਿਆ ਕਿੱਦਾਂ ਹੋਵੇਗਾ, ਜਦ ਕਿ ਹਾਣੀ ਹੀ ਪੂਰੇ ਨਹੀਂ। ਜੇ ਬਹੁਤਾ ਜੀ ਕਰਦਾ ਹੈ ਤਾਂ ਆਓ ਤਿੰਨੇ ਹੀ ਖੇਲ ਲੈਂਦੇ ਹਾਂ।"

ਗਿਰੀ ਨੰਦ ਨੇ ਨਿਰਾਸ ਹੋਕੇ ਆਖਿਆ, “ਤਿੰਨਾਂ ਜਣਿਆਂ ਦੀ ਕਾਹਦੀ ਖੇਡ ਹੈ, ਬੀਬੀ ! ਲਲਿਤਾ ਨੂੰ ਕਿਉਂ ਨਹੀਂ ਸੱਦ ਲੈਂਦੀ ?"

"ਉਹ ਨਹੀਂ ਆਏਗੀ।"

ਗਿਰੀ ਨੰਦ ਨੇ ਉਦਾਸ ਹੋਕੇ ਪੁਛਿਆ, ਕਿਉਂ ਨਹੀਂ ਆਏਗੀ, ਕੀ ਉਹਦੇ ਘਰ ਵਾਲਿਆਂ ਮਨ੍ਹਾਂ ਕਰ ਦਿਤਾ ਹੈ ?"

ਮਨੋਰਮਾ ਨੇ ਸਿਰ ਹਿਲਾਕੇ ਆਖਿਆ, “ਨਹੀਂ, ਉਹਦੇ ਘਰ ਵਾਲੇ ਤਾਂ ਏਦਾਂ ਦੇ ਨਹੀਂ, ਉਹ ਆਪ ਹੀ ਨਹੀਂ ਆਉਂਦੀ।"

ਗਿਰੀ ਨੰਦ ਨੇ ਖੁਸ਼ ਹੋ ਕੇ ਆਖਿਆ, “ਤੇਰੇ ਆਪ ਸੱਦਣ ਨਾਲ ਉਹ ਨਹੀਂ ਆਏਗੀ?" ਇਹ ਗੱਲ ਕਹਿਕੇ ਉਹ ਖੁਦ ਹੀ ਬਹੁਤ ਸ਼ਰਮਿੰਦਾ ਹੋ ਗਿਆ।

ਮਨੋਰਮਾ ਹੱਸ ਪਈ । ਆਖਣ ਲੱਗੀ, "ਚੰਗਾ ਮੈਂ ਆਪ ਵੀ ਜਾਂਦੀ ਹਾਂ।" ਇਹ ਆਖਕੇ ਚਲੀ ਗਈ ਤੇ ਥੋੜੇ ਚਿਰ ਪਿਛੋਂ ਲਲਿਤਾ ਨੂੰ ਲਿਆਕੇ ਤਾਸ਼ ਖੇਡਣ ਬਹਿ ਗਈ।