ਪੰਨਾ:ਵਿਚਕਾਰਲੀ ਭੈਣ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੨)

ਹੋ ਜਾਣਾ ਚਾਹੀਦਾ ਹੈ। ਇਹਨਾਂ ਦੀ ਬਰਾਦਰੀ ਵਿਚ ਇਸ ਵੇਲੇ ਸਹਾਇਤਾ ਦੇਣ ਵਾਲਾ ਕੋਈ ਨਹੀਂ, ਹੱਥ ਅੱਡਣ ਵਾਲੇ ਸਾਰੇ ਹਨ। ਇਹਨਾਂ ਲੋਕਾਂ ਨਾਲੋਂ ਅਸੀਂ ਲੋਕ ਚੰਗੇ ਹਾਂ ਗਰੀਬ।

ਗਰੀਨ ਚੱਪ ਹੋ ਰਿਹਾ ਮਨੋਰਮਾ ਆਖਣ ਲੱਗੀ, ਉਸ ਦਿਨ ਲਲਤਾ ਦੀਆਂ ਗਲਾਂ ਕਰ ਕਰ ਕੇ ਉਸਦੀ ਮਾਮੀ ਮੇਰੇ ਅਗੇ ਰੋਣ ਲਗ ਪਈ ਸੀ। ਇਹਦਾ ਵਿਆਹ ਕਿਦਾਂ ਹੋਵੇਗਾ ਕੁਝ ਪਤਾ ਨਹੀਂ। ਇਹਦੇ ਫਿਕਰ ਵਿਚ ਗੁਰਚਰਨ ਦਾ ਅੰਨ ਜਲ ਵੀ ਛੁੱਟ ਗਿਆ ਹੈ। ਅੱਛਾ ਗਰੀਨ ਤੇਰੇ ਮੁੰਗੇਰਾਂ ਵਿੱਚ ਕੋਈ ਐਹੋ ਜਿਹਾ ਨਹੀਂ ਜੋ ਸਿਰਫ ਲੜਕੀ ਵੇਖਦੇ ਹੀ ਸ਼ਾਦੀ ਕਰ ਸਕੇ? ਇਹੋ ਜਹੀ ਲੜਕੀ ਮਿਲਨੀ ਮੁਸ਼ਕਲ ਹੈ।

ਗਿਰੀਨੰਦ ਉਦਾਸੀ ਜਹੀ ਦਾ ਹਾਸਾ ਹਸਦਾ ਹੋਇਆ ਬੋਲਿਆ ਮਿੱਤ੍ਰ ਮੁੱਤ੍ਰ ਕੋਈ ਨਹੀਂ ਬੀਬੀ, ਮਗਰ ਹਾਂ ਰੁਪਏ ਪੈਸੇ ਦੀ ਮੈਂ ਖੁਦ ਸਹਾਇਤਾ ਕਰ ਸਕਦਾ ਹਾਂ।"

ਗਰੀਨ ਦੇ ਪਿਤਾ ਡਾਕਟਰੀ ਕਰਦੇ ਸਨ। ਬਹੁਤ ਸਾਰੀ ਜਾਇਦਾਦ ਜ਼ਮੀਨ ਤੇ ਰੁਪਿਆ ਛਡ ਗਏ ਹਨ ਤੇ ਇਹਦਾ ਵਾਰਸ ਗਰੀਨ ਹੀ ਏ।

ਮਨੋਰਮਾ ਨੇ ਆਖਿਆ, 'ਕਿੰਨਾ ਉਧਾਰ ਦੇ ਸਕੇਗਾ?'

"ਉਧਾਰ ਕੋਈ ਨਹੀਂ ਬੀਬੀ ਜੀ, ਜੇ ਉਹ ਦੇ ਸਕਣ ਤਾਂ ਵਾਹਵਾ ਨਹੀਂ ਤੇ ਨਾ ਸਹੀ।"

ਮਨੋਰਮਾ ਹੈਰਾਨ ਹੋ ਗਈ। ਕਹਿਣ ਲੱਗੀ, “ਤੈਨੂੰ ਕੀ ਫਾਇਦਾ?" ਉਹ ਨਾ ਸਾਡੇ ਸਾਕ ਹਨ ਤੇ ਨਾ ਹੀ ਭਾਈਚਾਰੇ ਵਿਚੋਂ। ਏਦਾਂ ਕੋਈ ਕਿਸੇ ਨੂੰ ਰੁਪਿਆ ਦੇਂਦਾ ਹੈ?