ਪੰਨਾ:ਵਿਚਕਾਰਲੀ ਭੈਣ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੬)

ਨਹੀਂ। ਉਨ੍ਹਾਂ ਤੇ ਮਾਂ ਦਾ ਅਸਰ ਪੈ ਰਿਹਾ ਹੈ। ਇਸ ਕਰਕੇ ਉਨ੍ਹਾਂ ਵਿੱਚ ਦਇਆ ਧਰਮ ਹੈ। ਇਸ ਤੋਂ ਬਿਨਾਂ ਲਲਿਤਾ ਲੜਕੀ ਵੀ ਬਹੁਤ ਚੰਗੀ ਹੈ। ਛੋਟੇ ਹੁੰਦਿਆਂ ਤੋਂ ਇਕੱਠੇ ਰਹੇ ਹਨ। ਇਸ ਕਰਕੇ ਸਭ ਦਾ ਪਿਆਰ ਹੋਗਿਆ ਹੈ। ਚੰਗਾ, ਚਾਰੂ ਤੂੰ ਤਾਂ ਆਉਂਦੀ ਜਾਂਦੀ ਰਹਿਨੀ ਏਂ, ਤੈਨੂੰ ਪਤਾ ਹੋਣਾ ਏਂ ਅਗਲੇ ਮਹੀਨੇ ਸ਼ੇਖਰ ਬਾਬੂ ਦਾ ਵਿਆਹ ਹੋਵੇਗਾ ਕਿ ਨਹੀਂ? ਸੁਣਿਆਂ ਹੈ ਕਿ ਲੜਕੀ ਵਾਲੇ ਪਾਸੋਂ ਬੁੱਢੇ ਨੂੰ ਕਾਫੀ ਰੁਪਇਆ ਮਿਲੇਗਾ।"

ਚਾਰੂ ਨੇ ਆਖਿਆ, ਹਾਂ ਮਾਂ ਅਗਲੇ ਮਹੀਨੇ ਹੀ। ਵਿਆਹ ਹੋਵੇਗਾ, ਸਭ ਪੱਕੀ ਹੋ ਗਈ ਹੈ।

੫.

ਗੁਰਚਰਨ ਉਹਨਾਂ ਆਦਮੀਆਂ ਵਿਚੋਂ ਹੈ ਜਿਨਾਂ ਨਾਲ ਉਹਨਾਂ ਦੀ ਉਮਰ ਦਾ ਹੋਰ ਕੋਈ ਬਿਨਾਂ ਝਿਜਕਦੇ ਗਲ ਬਾਤ ਕਰ ਸਕਦਾ ਹੈ, ਦੋ ਤਿੰਨਾਂ ਦਿਨਾਂ ਦੀ ਗਲ ਬਾਤ ਮਗਰੋਂ ਹੀ ਗਿਰੀ ਨੰਦ ਨਾਲ ਉਹਨਾਂ ਦੀ ਚੰਗੀ ਮਿਤ੍ਰਤਾ ਹੋਗਈ ਹੈ। ਗੁਰਚਰਨ ਦੇ ਦਿਲ ਵਿਚ ਜਰਾ ਵੀ ਦ੍ਰਿੜਤਾ ਨਹੀਂ ਇਸ ਕਰਕੇ ਬਹਿਸ ਵਿਚ ਹਾਰ ਜਾਣ ਕਰਕੇ ਵੀ ਉਹਨਾਂ ਨੂੰ ਜ਼ਰਾ ਭੀ ਘਬਰਾਹਟ ਨਹੀਂ ਹੁੰਦੀ ਸੀ।

ਗਿਰੀ ਨੰਦ ਨੂੰ ਉਹਨਾਂ ਸ਼ਾਮ ਤੋਂ ਪਿਛੋਂ ਚਾਹ ਪੀਣ