ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/97

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੯੭)

ਦਾ ਸੱਦਾ ਦਿੱਤਾ ਹੋਇਆ ਸੀ, ਦਫਤਰੋਂ ਆਉਂਦਿਆਂ ਦਿਨ ਛਿੱਪ ਜਾਂਦਾ ਸੀ। ਘਰ ਆਕੇ ਮੂੰਹ ਹਥ ਧੋਕੇ ਜਲਦੀ ਨਾਲ ਕਹਿਣ ਲੱਗੇ, ਲਲਤਾ ਚਾ ਤਿਆਰ ਹੋਈ ਹੈ? ‘ਕਾਲੀ ਜਾਹ ਆਪਣੇ ਗਰੀਨ ਮਾਮੇ ਨੂੰ ਸੱਦ ਲਿਆ।' ਇਸ ਦੇ ਪਿਛੋਂ ਦੋਵੇ ਚਾਹ ਪੀਂਦੇ ਪੀਂਦੇ ਹੀ ਬਹਿਸ ਕਰਨ ਲਗ ਪਏ।

ਲਲਤਾ ਕਿਸੇ ਕਿਸੇ ਦਿਨ ਮਾਮੇ ਦੀ ਉਹਲੇ ਬਹਿਕੇ ਬਹਿਸ ਸੁਣਿਆਂ ਕਰਦੀ ਸੀ। ਉਸ ਦਿਨ ਗਿਰੀਨੰਦ ਦੀਆਂ ਦਲੀਲਾਂ ਸੌ ਗੁਣਾ ਜ਼ਿਆਦਾ ਚੰਗੀਆਂ ਹੁੰਦੀਆਂ ਸਨ, ਆਮ ਤੌਰ ਤੇ ਇਸ ਸਮਾਜ ਦੇ ਬਰਖਿਲਾਫ ਹੀ ਨੁਕਤਾ ਚੀਨੀ ਹੁੰਦੀ ਹੁੰਦੀ ਸੀ, ਸਮਾਜ ਦਾ ਕਠੋਰ ਹਿਰਦਾ, ਬੇਜੋੜ ਉਪਦੱਰ ਸਾਰੀਆਂ ਗੱਲਾਂ ਤੇ ਵਿਚਾਰ ਹੁੰਦੀ ਹੁੰਦੀ ਸੀ।

ਪਹਿਲਾਂ ਤਾਂ ਸਾਬਤ ਕਰਨ ਵਾਲੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਇਸ ਤੋਂ ਬਿਨਾ ਗੁਰਚਰਨ ਦੇ ਦੁਖਾਂ ਨਾਲ ਪੀੜਤ ਹਿਰਦੇ ਨਾਲ ਗਿਰੀਨ ਦੀਆਂ ਗੱਲਾਂ ਇਨ ਬਿਨ ਮੇਲ ਖਾ ਜਾਂਦੀਆਂ ਸਨ। ਉਹ ਸਿਰ ਹਿਲਾਕੇ ਆਖਦੇ, ਸਚੀ ਗਲ ਹੈ ਗਰੀਨ ਕੀਹਦਾ ਜੀ ਨਹੀਂ ਕਰਦਾ ਕਿ ਉਹ ਆਪਣੀਆਂ ਲੜਕੀਆਂ ਨੂੰ ਚੰਗੇ ਥਾਂ ਤੇ ਸਮੇਂ ਸਿਰ ਨ ਵਿਆਹ ਦੇਵੇ। ਪਰ ਵਿਆਹ ਕਿੱਦਾਂ ਦੇਵੇ? ਸਮਾਜ ਆਖਦਾ ਹੈ ਕਿ ਲੜਕੀ ਵਿਆਹੁਣ ਵਾਲੀ ਹੋ ਗਈ ਹੈ, ਵਿਆਹ ਦਿਹ, ਪਰ ਵਿਆਹਣ ਦਾ ਪ੍ਰਬੰਧ ਨਹੀਂ ਹੋ ਸਕਦਾ, ਤੁਸੀ ਬਿਲਕੁਲ ਠੀਕ ਆਖਦੇ ਹੋ, ਮੇਰੇ ਵੱਲ ਹੀ ਵੇਖੋ ਨਾ, ਮਕਾਨ ਵੀ ਗਹਿਣੇ ਪਾਉਣਾ ਪਿਆ ਤਾਂ ਜਾਕੇ ਕੁੜੀ ਨੂੰ ਬੂਹਿਓਂ ਉਠਾਇਆ, ਪਤਾ ਨਹੀਂ ਏਹ ਚੌਂਹ ਦਿਨਾਂ ਨੂੰ ਬਾਲ ਬੱਚਾ ਲੈਕੇ