ਪੰਨਾ:ਵਿਚਕਾਰਲੀ ਭੈਣ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੯)

ਦੇਕੇ ਹੀ ਤਾਂ ਐਨੇ ਔਖੇ ਹੋ ਰਹੇ ਹਨ, ਪਰ ਕਿਉਂ? ਮਾਮੇ ਦੀ ਜਾਤ ਕਿਉ ਬਦਲੇਗੀ? ਜੇ ਮੈਂ ਵਿਆਹ ਕਰਵਾਕੇ ਕਲ ਹੀ ਰੰਡੀ ਹੋਕੇ ਆ ਜਾਵਾਂ ਤਾਂ ਫੇਰ ਜਾਤ ਦਾ ਕੀ ਬਣੇਗਾ? ਫੇਰ ਵਿਆਹ ਕਰਵਾਉਣ ਤੇ ਨਾ ਕਰਵਾਉਣ ਵਿਚ ਫਰਕ ਕੀ ਹੋਇਆ? ਗਿਰੀ ਨੀਂਦ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਉਲਟਵੀਂ ਗਲ ਜੋ ਉਹਦੇ ਕੋਮਲ ਭਾਵਾਂ ਭਰੇ ਦਿਲ ਵਿਚ ਜਾਕੇ ਗੂੰਜਦੀ, ਓਹ ਇਸ ਨੂੰ ਬਾਹਰ ਕੱਢਕੇ ਉਸਤੇ ਚੰਗੀ ਤਰਾਂ ਵਿਚਾਰ ਕਰਦੀ ਤੇ ਵਿਚਾਰ ਕਰਦੀ ਕਰਦੀ ਹੀ ਸੌਂ ਜਾਂਦੀ।

ਉਹਦੇ ਮਾਮੇ ਦੇ ਦੁੱਖ ਨੂੰ ਸਮਝਕੇ ਜਿਹੜਾ ਵੀ ਕੋਈ ਗਲ ਕਰਦਾ, ਉਹਦੀ ਹਾਂ ਨਾਲ ਹਾਂ ਮਿਲਾਉਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ, ਉਹ ਗਿਰੀ ਨੰਦ ਤੇ ਬਹੁਤ ਹੀ ਸ਼ਰਧਾ ਕਰਨ ਲਗ ਪਏ।

ਪਹਿਲੇ ਗਿਰੀ ਨੰਦ ਲਲਤਾ ਨੂੰ ਤੁਸੀਂ ਆਖਕੇ ਬੁਲਾ ਲਿਆ ਕਰਦਾ ਸੀ, ਗੁਰਚਰਨ ਨੇ ਕਿਹਾ ਇਹਨੂੰ ਤੁਸੀ ਕਿਉਂ ਆਖਦੇ ਹੋ ਗਰੀਨ? ਤੂੰ ਆਖਿਆ ਕਰੋ। ਉਸ ਦਿਨ ਤੋਂ ਉਸਨੇ ਇਹਨੂੰ ਤੂੰ ਹੀ ਕਹਿਣਾ ਸ਼ੁਰੂ ਕਰ ਦਿਤਾ ਹੈ।

ਇਕ ਦਿਨ ਗਰੀਨ ਨੇ ਪੁਛਿਆ 'ਤੂੰ ਚਾਹ ਕਿਉਂ ਨਹੀਂ ਪੀਂਦੀ ਲਲਤਾ?'

ਲਲਤਾ ਦੇ ਮੂੰਹ ਨੀਵਾਂ ਕਰਕੇ ਸਿਰ ਹਿਲਾਉਣ ਤੇ ਗੁਰਚਰਨ ਨੇ ਕਿਹਾ, “ਓਹਨੂੰ ਸ਼ੇਖਰ ਬਾਬੂ ਨੇ ਰੋਕ ਦਿੱਤਾ ਹੈ। ਲੜਕੀਆਂ ਦਾ ਚਾਹ ਪੀਣਾ ਉਹਨੂੰ ਚੰਗਾ ਨਹੀਂ ਲਗਦਾ।'

ਸਬੱਬ ਸੁਣ ਕੇ ਗਰੀਨ ਖੁਸ਼ ਨਹੀਂ ਹੋਇਆ, ਲਲਤਾ ਇਸ ਗੱਲ ਨੂੰ ਸਮਝ ਗਈ। ਅਜ ਸ਼ਨੀ ਵਾਰ ਹੈ, ਇਸ