ਵੈਰਾਗ ਸ਼ੱਤਕ ਸਟੀਕ
(ť)
ਜਿਸ ਸਮੇਂ ਇਹ ਹਥਣੀ ਦਾ ਬੱਚਾ ਮਾਤਾ ਪਾਸੋਂ ਧੱਕਿਆ ਹੋਇਆ ਦੰਦ ਤੁੜਾ ਕੇ ਦੁੱਖ ਪਾ ਰਿਹਾ ਸੀ ਠੀਕ ਉਸੇ ਸਮੇਂ ਸ਼ਿਵਜੀ ਕਿਸੇ ਸਿਰ ਦੀ ਤਲਾਸ਼ ਕਰਦਾ ਹੋਇਆ ਉਥੇ ਆ ਗਿਆ। ਸ਼ਿਵ ਜੀ ਨੇ ਵੇਖਿਆ ਇਹ ਹਾਥੀ ਦਾ ਬੱਚਾ ਇਕ ਦੋ ਘੰਟਿਆਂ ਨੂੰ ਜ਼ਰੂਰ ਮਰ ਜਾਏਗਾ। ਜਿੰਨਾ ਚਿਰ ਇਹ ਮਰਦਾ ਨਹੀਂ ਓਨਾ ਚਿਰ ਇਹ ਦੁੱਖ ਹੀ ਪਾਂਦਾ ਰਹੇਗਾ, ਜੇਕਰ ਇਸ ਨੂੰ ਹੁਣੇ ਮਾਰ ਦਿੱਤਾ ਜਾਏ ਤਦ ਇਸ ਦੇ ਦੁੱਖ ਦੀ ਮਿਆਦ ਘਟ ਜਾਏਗੀ। ਦੂਜਾ ਇਸ ਵੇਲੇ ਇਸ ਦੀ ਮਾਂ ਦਾ ਇਸ ਦੀ ਹੂੜਤਾ ਨੂੰ ਵੇਖ ਕੇ ਇਸਦੇ ਨਾਲ ਮੋਹ ਪਿਆਰ ਨਹੀਂ ਰਿਹਾ, ਜਿਸ ਕਰਕੇ ਇਸ ਨੂੰ ਮਾਰਿਆਂ ਉਨ੍ਹਾਂ ਦੀ ਆਤਮਾ ਨੂੰ ਕਲੇਸ਼ ਨਹੀਂ ਹੋਵੇਗਾ, ਕਲੇਸ਼ ਦੇ ਨਾਂ ਹੋਣ ਦੇ ਸਬੱਬ, ਕੋਈ ਪਾਪ ਵੀ ਨਹੀਂ ਲੱਗੇਗਾ। ਤੀਜਾ ਇਹ ਭੀ ਬੱਚਾ ਹੈ ਤੇ ਪਾਰਬਤੀ ਦਾ ਭੀ ਬੱਚਾ ਹੈ, ਦੋਹਾਂ ਬੱਚਿਆਂ ਦੇ ਸਿਰ ਧੜ ਦਾ ਮੇਲ ਹੋ ਜਾਣਾ ਭੀ ਕੁਦਰਤੀ ਤਰੀਕੇ ਨਾਲ ਠੀਕ ਹੈ, ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਹੀ ਸ਼ਿਵਜੀ ਨੇ ਉਸ ‘ਕਰਭ’ ਦਾ ਸਿਰ ਲਾਹ ਕੇ, ਪਾਰਬਤੀ ਦੇ ਬੱਚੇ ਦੇ ਧੜ ਨਾਲ ਉਹ ਸਿਰ ਜੋੜ ਕੇ, ਉਸ ਨੂੰ ਜਿਵਾ ਦਿੱਤਾ ਅਤੇ ਉਸਨੂੰ ਕਈ ਤਰ੍ਹਾਂ ਦੇ ਵਰ ਦੇ ਕੇ ਪਾਰਬਤੀ ਨੂੰ ਖੁਸ਼ ਕਰ ਲਿਆ ਸੀ ਇਸ ਕਾਰਨ ਕਰਕੇ ਗਣੇਸ਼ ਦਾ ਇਕੋ ਹੀ ਦੰਦ ਰਿਹਾ ਸੀ।
ਦੂਜਾ ਜਦ ਕਿ ਉਹ ਹਾਥੀ ਦਾ ਬੱਚਾ ਇਕ ਦੋ ਘੰਟਿਆਂ ਨੂੰ ਮਰ ਹੀ ਜਾਣਾ ਸੀ, ਤਾਂ ਮਰਣ ਵਾਲੇ ਨੂੰ ਮਾਰ ਦੇਣ ਨਾਲ ਪਾਪ ਹੁੰਦਾ ਹੀ ਨਹੀਂ, ਇਸ ਕਾਰਨ ਕਰਕੇ ਸ਼ਿਵਜੀ ਕੁਲ ਘਾਤੀ ਨਹੀਂ ਕਿਹਾ ਜਾ ਸਕਦਾ। मैजा ਜਿਹ ਸੇਸ ਕੀ ਸੋਜ ਪੈ ਸੈਨ ਕੀਯੋ, ਪਦ ਕੋਮਲ ਨ ਕੋ ਮਲਤੀ ਕਮਲਾ ਹੀ। ਕਰ ਮੈ भै ਦਰ ਚਕ੍ਰ ਸਰੋਜ ਗਦਾ, ਭ੍ਰਿਗਪਾਦ ਗਰੇ ਸਿਕ ਅੰਗਦੁ ਬਾਂਹੀ। ਜਿਹਪਾਦ ਕੇ ਵਾਰਿ ਸੁ ਚਾਰ ਬਿਚਾਰਿ ਧਰਯੋ, ਤ੍ਰਿਪੁਰਾਰਿ ਸਦਾ ਸਿਰਮਾਂਹੀ। ਅਸ ਰੂਪ ਜਿਸੇ ਉਰ ਭੀਤਰ ਹੈ, ਭਵ ਭੀਤ ਰਹੈ ਕਛੁ ਤਾਂ ਉਹ ਨਾਹੀ॥੨॥
ਸੇਸ-ਸ਼ੇਸ਼ ਨਾਗ। ਸੈਨ-ਬਿਸ੍ਰਾਮ, ਸੌਣਾ। ਕੋਮਲ-ਕੂਲੇ, ਨਰਮ। ਕਮਲਾ- ਲੱਛਮੀ। ਕਰ-ਹੱਥ। ਦਰ-ਸੁੱਖ। ਸਜ-ਕਮਲ 1 ਗਦਾ-(ਇਕ ਤਰ੍ਹਾਂ ਦੇ ਸਸਤ੍ਰ ਦਾ ਨਾਮ ਹੈ)। ਭ੍ਰਿਗਪਾਦ-ਭ੍ਰਿਗੂ ਰਿਖੀ ਦੇ ਪੈਰਾਂ ਦਾ ਨਿਸ਼ਾਨ
ਇਕ ਸਮੇਂ ਰਿਖੀਆਂ ਨੇ ਦੇਵਤਿਆਂ ਦੀ ਪਰੀਖਿਆ ਕਰਨ ਦਾ ਵਿਚਾਰ ਕੀਤਾ। ਸਭਨਾਂ ਦੀ ਸਲਾਹ