ਪੰਨਾ:ਵੰਗਾਂ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨੀ ਨਿਕੇ ਜਿਹੇ ਢੋਲ ਸਾਨੂੰ ਘਲੀਆਂ ਨੇ ਵੰਗਾਂ

ਵੰਗਾਂ ਵਿਚ ਦੂਰ ਦਿਆਂ,
ਵਾਸੀਆਂ ਦੀ ਯਾਦ ਆਈ
ਵੰਗਾਂ ਵਿਚ ਸਜਨਾਂ ਦੀ,
ਗੁਝੀ ਫਰਿਆਦ ਆਈ
ਵੰਗਾਂ ਵਿਚ ਨੈਣ ਨੇ
ਲਕੋ ਕੇ ਘੱਲੇ ਮੀਤ ਨੇ
ਵੰਗਾਂ ਵਿਚੋਂ ਝਾਕਦੇ
ਪ੍ਰੀਤ ਵਾਲੇ ਗੀਤ ਨੇ
ਵੰਗਾਂ ਛਣਕਾਉਂਦੀ ਮੈਂ
ਸ਼ਰੀਕਾਂ ਕੋਲੋਂ ਲੰਘਾਂ
ਨੀ ਨਿਕੇ ਜਿਹੇ ਢੋਲ
ਸਾਨੂੰ ਘਲੀਆਂ ਨੇ ਵੰਗਾਂ!
ਵੰਗਾਂ ਮੇਰੇ ਰੋਂਦੇ ਰੋਂਦੇ
ਅਥਰੂ ਵਹਾ ਦਿਤੇ
ਵੰਗਾਂ ਮੇਰੇ ਸੁੱਤੇ ਸੁੱਤੇ
ਜਜ਼ਬੇ ਜਗਾ ਦਿਤੇ

੭.