ਇਹ ਸਫ਼ਾ ਪ੍ਰਮਾਣਿਤ ਹੈ
ਗੋਰੇ ਰੰਗ ਉਤੇ ਵੰਗਾਂ
ਲਾਲ ਨੇ ਸੁਹਾਂਦੀਆਂ,
ਵੰਗਾਂ ਬਾਹਾਂ ਮੇਰੀਆਂ ਨੂੰ
ਜੱਫੀਆਂ ਨੇ ਪਾਂਦੀਆਂ
ਨੀ ਮਾਹੀ ਦੀ ਮੈਂ ਸੁਖ
ਨਿੱਤ ਰੱਬ ਕੋਲੋਂ ਮੰਗਾਂ
ਨੀ ਨਿਕੇ ਜਿਹੇ ਢੋਲ
ਸਾਨੂੰ ਘੱਲੀਆਂ ਨੇ ਵੰਗਾਂ!
ਵੰਗਾਂ ਮੇਰੀ ਉੱਜੜੀ ਜਵਾਨੀ
ਨੂੰ ਵਸਾਉਣ ਆਈਆਂ
ਵੰਗਾਂ ਮੇਰੇ ਵਿਹੜੇ ਨੂੰ ਸੁਹਾਗ,
ਭਾਗ ਲਾਉਣ ਆਈਆਂ
ਹੱਥੀਂ ਮੇਰੇ ਪਾ ਦੇ ਮਾਏ
ਵੰਗਾਂ ਸੂਹੀਆਂ ਲਾਲ ਨੀ।
ਸਾਈਂ ਪੂਰੇ ਕਰੂ ਸਾਡੇ
ਦਿਲ ਦੇ ਸਵਾਲ ਨੀ
ਘੁੰਡ ਨਾ ਮੈਂ ਚੁੱਕਾਂ
'ਨੂਰਪੁਰੀ' ਕੋਲੋਂ ਸੰਗਾਂ!
੮.