ਪੰਨਾ:ਵੰਗਾਂ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੈਣ ਨੈਣਾਂ ਦੀ ਭਿਛਿਆ ਮੰਗਦੇ
ਡਰਦੇ ਡਰਦੇ ਸੰਗਦੇ ਸੰਗਦੇ
ਦੇ ਕੇ ਨੈਣ ਨੈਣਾਂ ਨੂੰ ਰੰਗ ਦੇ
ਇਹ ਹੁਣ ਤੇਰੇ ਹੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ........
ਨੈਣਾਂ ਦੀ ਹੈ ਲੋੜ ਨੈਣਾਂ ਨੂੰ
ਖਾਲੀ ਨਾ ਹੁਣ ਮੋੜ ਨੈਣਾਂ ਨੂੰ
'ਨੂਰਪੁਰੀ' ਨਾ ਤੋੜ ਨੈਣਾਂ ਨੂੰ
ਇਹ ਨੇ ਫਿਰਦੇ ਮੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ..........

੧੪.