ਪੰਨਾ:ਵੰਗਾਂ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਠਗਣਾ ਹੈ ਸੰਸਾਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ..... ..... .....

ਜਾਗ ਪਿਆ ਤਾਂ ਸਭ ਕੁਛ ਪਾਇਆ
ਸੁੱਤਿਆਂ ਸਭ ਵੰਞਾਇਆ
ਫਿਰ ਸੰਸਾਰ ਇਹ ਤੇਰਾ ਕੇਵੇਂ
ਤੂੰ ਕਿਉਂ ਚਿੱਤ ਪਰਚਾਇਆ
ਤੇਰਾ ਤੇਰਾ ਕਰਦੇ ਕਰਦੇ
ਤੇਰਾ ਨੇ ਘੁਟ ਭਰਦੇ
ਝਾਤੀ ਜ਼ਰਾ ਤਾਂ ਮਾਰ
ਸਜਣੀ ਮੈਂ..... ..... .....

ਸਾਹ ਆਇਆ ਤੇ ਸਾਥੀ ਸੰਗੀ
ਮੇਰਾ ਮੇਰਾ ਕਰਦੇ
ਬੁਝ ਗਈ ਜੋਤ ਜਾਂ ਜਗਦੀ ਜਗਦੀ
ਦੁਸ਼ਮਣ ਹੋ ਗਏ ਘਰ ਦੇ
ਨੂਰਪੁਰੀ ਦੁਨੀਆਂ ਵਿਚ ਲਗਕੇ
ਦੀਵੇ ਵਾਂਗਰ ਬੁਝ ਗਿਓਂ ਜਗਕੇ
ਡੁਬ ਗਿਓਂ ਲਗਕੇ ਪਾਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ..... ..... .....

੧੬.