ਪੰਨਾ:ਵੰਗਾਂ.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਅਸੀਂ ਹੋਰ ਸਜਣ ਘਰ ਆਂਦੇ

ਪਿਆਰੇ ਪਿਆਰੇ ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਘੂਰ ਦਿਉ ਤੇ ਰੋਈ ਜਾਂਦੇ,
ਹੱਸ ਪਵੋ ਤੇ ਹੱਸੀ ਜਾਂਦੇ,
ਐਡੇ ਭੋਲੇ ਭਾਲੇ
ਜਾਂ ਰੋਂਦੇ ਡਸਕੋਰੇ ਭਰਕੇ
ਫਿਰ ਨ ਝੱਲੇ ਜਾਂਦੇ
ਨੈਣ ਅਸਾਡੇ ਹੰਝੂ ਬਣਕੇ
ਸੱਜਣਾਂ ਨੂੰ ਗਲ ਲਾਂਦੇ
ਨੈਣ ਨੈਣਾਂ ਦੇ ਬਰਦੇ ਬਣ ਕੇ
ਰੋਂਦੇ ਬਹੁੜੀਆਂ ਪਾਂਦੇ
ਹੁਣ ਅਸੀਂ ਹੋਰ ਸੱਜਣ ਘਰ ਆਂਦੇ
ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਹੁਣ ਅਸੀਂ.... .... ... ...
ਪਹਿਲੇ ਸੱਜਣ ਓਪਰੇ ਲਗਦੇ,
ਹੁਣ ਦੇ ਸੱਜਣ ਪਿਆਰੇ

੧੮.