ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੈਣਾਂ ਨਾਲ ਤੂੰ ਨੈਣ ਵਟਾ ਲੈ
ਇਹ ਨੇ ਓਧਰ ਜਾਂਦੇ,
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ... ... ...
ਨੀਵਿਆਂ ਨੈਣਾਂ... ... ...
ਹੁਣ... ... ...

ਵਿਛੜੇ ਨੈਣ ਨਾ ਰੋਣੋਂ ਹਟਦੇ,
ਸਜਣਾਂ ਨੂੰ ਸਮਝਾਉ
ਦੂਰ ਗਏ ਦਿਲ ਦੂਰ ਹੋ ਜਾਂਦੇ
ਦਿਲ ਦੇ ਸ਼ੀਸ਼ੇ ਚੂਰ ਹੋ ਜਾਂਦੇ
ਨਾ ਕੋਈ ਠੋਕਰ ਲਾਓ
ਘਰੋਂ ਜਦੋਂ ਪਿਆਰੇ ਤੁਰ ਜਾਂਦੇ,
ਘਰ ਨੇ ਵੱਢ ਵੱਢ ਖਾਂਦੇ
ਸੱਜਣ ਉਜਾੜਣ ਸਜਣ ਵਸਾਵਣ
ਸੂਲੀ ਸਜਣ ਚੜ੍ਹਾਂਦੇ
'ਨੂਰਪੁਰੀ' ਸੱਜਣਾਂ ਘਰ ਆਏ
ਸੱਜਣ ਨਾ ਝਿੜਕੇ ਜਾਂਦੇ,
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ... ... ...
ਨੀਵਿਆਂ ਨੈਣਾਂ... ... ...

ਹੁਣ... ... ...

੨੦.