ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖੀਆਂ ਪਵਾੜੇ ਹੱਥੀਆਂ
ਮੇਰੇ ਮਗਰੋਂ ਅਜੇ ਨ ਲੱਥੀਆਂ

ਥਾਂ ਥਾਂ ਫਸੀਆਂ ਮਰਨੋਂ ਬਚੀਆਂ
ਰੋ ਰੋ ਓੜਕ ਹੋਈਆਂ ਸਚੀਆਂ
ਨਿਕੀਆਂ ਨਿਕੀਆਂ ਗਲਾਂ ਬਦਲੋ
ਸੂਲੀਆਂ ਉਤੇ ਚੜ੍ਹ ਚੜ੍ਹ ਨਚੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ
ਨਜ਼ਰਾਂ ਜਾਲ ਵਿਛਾਂਦੀਆਂ ਰਹੀਆਂ
ਉਡਦੇ ਪੰਛੀ ਫਾਂਹਦੀਆਂ ਰਹੀਆਂ
ਅਥਰੂਆਂ ਦੇ ਅਣਵਿਧ ਮੋਤੀ
ਭਰ ਭਰ ਬੁਕ ਲਟੌਂਦੀਆਂ ਰਹੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

੨੮.