ਇਹ ਵਰਕਾ ਤਸਦੀਕ ਕੀਤਾ ਗਿਆ ਏ
ਲੈ ਲੈ ਤੀਰ ਕਮਾਨਾਂ ਛੁਰੀਆਂ
ਬਾਦਸ਼ਾਹਾਂ ਨੂੰ ਮਾਰਨ ਤੁਰੀਆਂ
ਖਾ ਕੇ ਤੀਰ ਜਾਂ ਤੜਫਨ ਲੱਗੀਆਂ
ਫਿਰ ਇਹ ਉਹਲੇ ਬਹਿ ਬਹਿ ਝੁਰੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ
ਜਾਂ ਮੈਂ ਘੂਰੀਆਂ ਡੁਸਕਣ ਲੱਗੀਆਂ
ਸਿਟ ਸਿਟ ਅੱਥਰੂ ਬਗੀਆਂ ਬਗੀਆਂ
ਰਾਤ ਪਈ ਤੇ ਕੋਨੇ ਟੱਪਕੇ
ਨਦੀਆਂ ਚੀਰਨ ਫਿਰ ਉਠ ਵਗੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ
ਕਚੇ ਘੜੇ ਦੇ ਵੇਖ ਕੇ ਹੀਲੇ
ਪਿਟ ਪਿਟ ਹੋਏ ਅੰਬਰ ਨੀਲੇ
'ਨੂਰਪੁਰੀ' ਇਹ ਸਮਝਦੀਆਂ ਨ
ਲੱਖ ਸਮਝਾਉਣ ਵਕੀਲ ਵਸੀਲੇ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ
੨੯.