ਪੰਨਾ:ਵੰਗਾਂ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵਸਦੇ ਰਹਿਣ ਗਿਰਾਂ ਨੀ ਤੇਰੇ ਵਸਦੇ ਰਹਿਣ ਗਿਰਾਂ

ਕਦੀ ਲੈ ਸਾਈਂ ਦਾ ਨਾਂ

ਹੁਸਣ ਕਹੇ ਭੰਵਰਾ ਮਿਲ ਜਾਵੇ
ਨੈਣ ਕਹਿਣ ਕੋਈ ਪਿਆਰਾ
ਪ੍ਰੀਤ ਕਹੇ ਕੋਈ ਮਨ ਮਿਲ ਜਾਵੇ
ਹੋ ਜਾਏ ਪਾਰ ਉਤਾਰਾ
ਹਟੜੀ ਦੇ ਵਿਚ ਸਭ ਕੁਝ ਧਰਕੇ
ਟੁਰ ਚਲਿਆ ਵਣਜਾਰਾ
ਸਾਈਂ ਕਰੇ ਨਿਆਂ ਨੀ ਤੇਰੇ
ਵਸਦੇ ਰਹਿਣ ਗਿਰਾਂ
ਵਸਦੇ... ... ...

ਕਾਲੀ ਚੁੰਨੀ ਨਾਲ ਸਿਤਾਰੇ
ਕੇਡੇ ਲਗਦੇ ਪਿਆਰੇ ਪਿਆਰੇ
ਅੱਖੀਆਂ ਦੇ ਵਿਚ ਮਸਤੀ ਹਸਦੀ
ਹੋਂਠਾਂ ਦੇ ਵਿਚ ਲਿਛਕਣ ਤਾਰੇ
ਸਜਣ ਬਣਾ ਕੇ ਅੱਖੀਆਂ ਲਾ ਕੇ
ਟਿਬਿਆਂ ਦੇ ਵਿਚ ਲਹਿਰਾਂ ਮਾਰੇ

੩੦.