ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਹੱਥ ਵੀ ਰੰਗ ਦੇ ਤਨ ਵੀ ਰੰਗ ਦੇ
ਨੈਣ ਵੀ ਰੰਗ ਦੇ ਮਨ ਵੀ ਰੰਗ ਦੇ

ਡੋਬ ਦੇ ਮੈਨੂੰ ਨਿਸ਼ੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਕੋਹਝੀਆਂ ਰੰਗੀਆਂ ਕਾਲੀਆਂ ਰੰਗੀਆਂ
ਲਖ ਲਖ ਦਾਗ਼ਾਂ ਵਾਲੀਆਂ ਰੰਗੀਆਂ

ਜੋ ਮੰਗਣਾਂ ਮੂੰਹੋਂ ਮੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਫੁੱਲਾਂ ਨੂੰ ਚਾਹੜੀਆਂ ਲਾਲ ਗੁਲਾਲੀਆਂ
ਨੈਣਾਂ 'ਚ ਡੋਲ੍ਹੀਆਂ ਮਸਤੀਆਂ ਲਾਲੀਆਂ

ਕਰ ਦਿਤੇ ਮਸਤ ਮਲੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਤੇਰਾ ਤਾਂ ਰੰਗਿਆ ਰੰਗ ਨ ਲੱਥਦਾ
ਤੇਰਾ ਤਾਂ ਕੱਚ ਵੀ ਮੋਤੀ ਏ ਨੱਥ ਦਾ

'ਨੂਰਪੁਰੀ' ਤੂੰ ਨ ਸੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ


੩੭.