ਪੰਨਾ:ਵੰਗਾਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਕਾਇਆਂ ਦਾ ਰੂਪ ਗਵਾਕੇ
ਕਿਸ ਕਾਇਆਂ ਨੂੰ ਲਾਵੇਂ
ਇਹ ਨੈਣਾਂ ਦੀ ਮਸਤੀ ਲੈ ਕੇ
ਕਿਸ ਨੈਣਾਂ ਵਿਚ ਪਾਵੇਂ
ਇਹ ਭੀ ਝੂਠਾ ਉਹ ਭੀ ਝੂਠਾ
ਨਾ ਇਹ ਰਿਸ਼ਤਾ ਜੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

ਇਹ ਭੀ ਸਾਰੀ ਉਹਦੀ ਮਾਇਆ
ਜਿਸ ਦੀ ਹੈਂ ਤੂੰ ਮਾਇਆ।
ਤੈਨੂੰ ਨਜ਼ਰ ਨ ਆਇਆ
'ਨੂਰਪੁਰੀ' ਨੂੰ ਲਭ ਲੈ ਅੰਦਰੋਂ
ਜੇ ਜੀਵਨ ਦੀ ਲੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

੪੨.