ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਸਦੇ ਨੂੰ ਸਾੜਣ ਨਜ਼ਰਾਂ
ਪੱਥਰਾਂ ਨੂੰ ਪਾੜਣ ਨਜ਼ਰਾਂ
ਸੂਲਾਂ ਦੇ ਮੂੰਹਾਂ ਉਤੇ
ਜਿੰਦੜੀ ਨੂੰ ਧਰ ਨ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਆਂ ਦੇ ਮਾਰੇ ਹੋਏ
ਮੁੜਕੇ ਨਾ ਰਾਜ਼ੀ ਹੋਏ
ਦੁਨੀਆਂ ਵਿਚ 'ਨੂਰਪੁਰੀ' ਨੂੰ
ਪਾਗ਼ਲ ਨੀ ਕਰ ਨਾ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ
ਅੱਖੀਆਂ ਦੇ ਸੁਣ ਤਰਲੇ
ਅੱਖੀਓ ਨੀ ਭਰ ਨਾ ਜਾਣਾ

੫੨.