ਪੰਨਾ:ਵੰਗਾਂ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਤ ਗਈ ਤੇ ਰੋਣਾ ਕੀ

ਜਾਦੂਗਰ ਨੇ ਖੇਲ ਰਚਾਇਆ
ਮਿੱਟੀ ਦਾ ਇਕ ਬੁਤ ਬਣਾਇਆ
ਫੁੱਲਾਂ ਵਾਂਗ ਹਸਾਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ

ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ

ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ

ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜਿਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਅੰਧੇਰਾ
ਇਕ ਕੰਢੇ ਤੇ ਦੀਵਾ ਜਗਦਾ

੫੩.