ਪੰਨਾ:ਵੰਗਾਂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਵੇ ਵਾਲੇ ਜਾਗ ਓ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਸੋਚ ਨਾ ਆਈ

ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ

ਹਸਦਾ ਫੁਲ ਰੁਆਇਆ ਏ ਤੂੰ
ਦੀਵਾ ਤੋਂੜ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਲਾਵੇਂ
ਏਸੇ ਵਿਚ ਚਿੱਤ ਲਾਇਆ ਏ ਤੂੰ

ਘੜੀਆਂ ਆਪ ਬਨਾਵੇ ਢਾਵੇ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤੇਰਾ ਕੀ ਲੈ ਜਾਵੇ

ਉਸ ਤੋਂ ਫੇਰ ਲਕੋਣਾ ਕੀ
ਬੀਤ ਗਈ ਤੇ ਰੋਣਾ ਕੀ

੫੪.