ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/59

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮਰਦ—
ਦਿਲ ਵਿਚ ਦਿਲ ਦੀ ਤਾਰ ਮਿਲਾਕੇ,
ਜੀਵਨ ਸਾਜ਼ ਵਜਾਈਏ,
ਪਿਆਰੀ, ਪਿਆਰੀ!

ਪਿਆਰ ਬਿਨਾਂ ਜੋ ਖਾਲੀ ਹਿਰਦੇ,
ਸਭ ਨੂੰ ਪਿਆਰ ਸਿਖਾਈਏ,
ਪਿਆਰੀ, ਪਿਆਰੀ!

ਔਰਤ—
ਤੂੰ ਹੋਵੇਂ ਕੋਈ ਮੋਰ ਸਜਨ,
ਮੈਂ ਬੱਦਲ ਬਣ ਕੇ ਬਰਸਾਂ,
ਸਜਣਾ, ਸਜਣਾ!

ਮਰਦ—
ਤੂੰ ਇਕ ਪਲ ਜੇ ਲਾਂਭੇ ਹੋਵੇਂ,
ਮੈਂ ਵੇਖਣ ਨੂੰ ਤਰਸਾਂ,
ਪਿਆਰੀ, ਪਿਆਰੀ!

ਦੋਵੇਂ—
ਆ ਅਪਨਾ ਜਗਤ ਵਸਾਈਏ!
ਆ ਅਪਨਾ... ... ...

੫੬.