ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਸਤ ਜਵਾਨੀ
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ
ਆ, ਆ ਵੀ ਸਜਨਾ !
ਭੋਲੇ ਭੋਲੇ ਮੇਰੇ ਨੈਣ ਸ਼ਰਾਬੀ ।
ਸੂਹੇ ਸੂਹੇ ਮੇਰੇ ਹੋਂਠ ਗੁਲਾਬੀ ।
ਮੈਂ ਤੇਰੀ ਮਸਤਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ,
ਆ, ਆ... ... ...
ਦੰਦ ਮੇਰੇ ਮੋਤੀਆਂ ਦੀਆਂ ਲੜੀਆਂ ।
ਗੁੱਤ ਮੇਰੀ ਵਿਚ ਲਖ ਹਥ ਕੜੀਆਂ ।
ਨੈਣਾਂ 'ਚ ਲਖ ਲਖ ਕਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
੬੦.