ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਜੜੀ ਦੁਨੀਆਂ!
ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।
ਇਸ ਪਾਪ ਦੀ ਦੁਨੀਆਂ ਵਿਚ,
ਵਸਣਾ ਨਹੀਂ ਮਿਲਦਾ,
ਰੋਣਾ ਨਹੀਂ ਮਿਲਦਾ,
ਹਸਣਾ ਨਹੀਂ ਮਿਲਦਾ ।
ਰੋਂਦੇ ਹੋਏ ਨੈਣਾਂ ਨੂੰ ਮੇਰੇ,
ਹਸਣਾ ਸਿਖਾ ਦੇ,
ਬਿਗੜੀ ਨੂੰ ਬਣਾ ਦੇ-
ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ... ... ...
੬੧.