ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਵਾਲੇ ਬੁਰੇ

ਦੁਨੀਆਂ ਵਾਲੇ ਬੁਰੇ ।
ਉਏ ਬਾਬਾ !
ਦੁਨੀਆਂ ਵਾਲੇ ਬੁਰੇ !

ਭੋਲੇ ਭੋਲੇ ਨੈਣ ਜਿਨ੍ਹਾਂ ਦੇ,
ਮਿੱਠੇ ਮਿੱਠੇ ਬੈਨ ਜਿਨ੍ਹਾਂ ਦੇ,

ਸੰਨ੍ਹਾਂ ਮਾਰਨ ਤੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਦਿਨ ਨੂੰ ਚਿੜੀਆਂ ਕੋਲੋਂ ਡਰਦੇ,
ਰਾਤ ਪਵੇ ਤੇ ਨਦੀਆਂ ਤਰਦੇ,

ਲਭਦੇ ਖੋਜ ਨਾ ਖੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

੬੩.