ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਵਿਚ ਮਾਲਾ ਤਿਲਕਾਂ ਵਾਲੇ,
ਉਪਰੋਂ ਬਗਲੇ ਅੰਦਰੋਂ ਕਾਲੇ,

ਬਗਲਾਂ ਦੇ ਵਿਚ ਛੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਜਿੰਨੇ ਦਰਦੀ ਓਨੇ ਵੈਰੀ,
ਜਿੰਨੇ ਛੋਟੇ ਓਨੇ ਜ਼ਹਿਰੀ,

'ਨੂਰਪੁਰੀ' ਰਹੁ ਉਰੇ ।
ਉਏ ਬਾਬਾ ! ਦੁਨੀਆਂ ਵਾਲੇ ਬੁਰੇ !

੬੪.