ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਂਕਾ
ਨੀ ਮੈਂ ਆਪਣਾ ਆਪ ਭੁਲਾ ਬੈਠੀ,
ਗੱਲਾਂ ਸੁਣ ਸੁਣ ਬਾਂਕੇ ਯਾਰ ਦੀਆਂ ।
ਉਹ ਰੁਤਬਾ ਰੱਖਦੀਆਂ ਹੰਸਾਂ ਦਾ,
ਜੋ ਚਿੜੀਆਂ ਉਹਦੇ ਦਰਬਾਰ ਦੀਆਂ ।
ਕਦੀ ਘੁੰਗਟ ਚੁਕ ਕੇ ਵੇਖ ਤੇ ਸਹੀ,
ਅੱਜ ਮਿੰਨਤਾਂ ਅਉਗਣ ਹਾਰ ਦੀਆਂ ।
ਕਈ ਬੈਠੀਆਂ ਦਰ ਤੇ ਸੁੱਕ ਗਈਆਂ,
ਜੋ ਭੁਖੀਆਂ ਤੇਰੇ ਦਰਬਾਰ ਦੀਆਂ ।
ਮੇਰੇ ਦਿਲ ਵਿਚ ਮੁੜ ਮੁੜ ਰੜਕਦੀਆਂ,
ਚੋਭਾਂ ਨੈਣਾਂਦੇ ਇਕਇਕ ਵਾਰ ਦੀਆਂ ।
ਜੀਹਨੂੰ ਪਰੀਆਂ ਕਰਦੀਆਂ ਮੋਰ ਛਲਾਂ,
ਤੇਰਾ ਵਿਹੜਾ ਫਿਰਨ ਬਹਾਰ ਦੀਆਂ ।
ਮੇਰੇ ਦਿਲ ਵਿਚ ਲੰਭਾਂ ਭੜਕਦੀਆਂ,
ਉਸ ਹੁਸਨ ਭਰੀ ਸਰਕਾਰ ਦੀਆਂ ।
ਜਿਹਾ ਭਾਂਬੜ ਲਾਯਾ ਈ ਬੁਝਦਾ ਨਹੀਂ,
ਲੱਖਾਂ ਅੱਥਰੂ ਸਿਟ ਸਿਟ ਠਾਰਦੀਆਂ ।
੬੯.