ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਿਲ ਦਾ ਮਹਿਰਮ!
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਰਾਹਾਂ ਦੇ ਵਿਚ ਨੈਣ ਖਲੋਤੇ
ਜਗ ਦੀਆਂ ਨਜ਼ਰਾਂ ਵਿਚ ਪਰੋਤੇ
ਦਿਨ ਡੁਬਿਆ ਜਿੰਦ ਖਾਂਦੀ ਗੋਤੇ
ਚੰਦ ਕਿਧਰੇ ਦਿਸ ਆਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ... ... ...
ਥਾਂ ਥਾਂ ਜਿੰਦੜੀ ਤਰਲੇ ਕਰਦੀ
ਜਣੀ ਖਣੀ ਦੇ ਮਿਹਣੇ ਜਰਦੀ
ਵੇ ਸਾਈਆਂ ਮੈਂ ਤੇਰੀ ਬਰਦੀ
ਮੈਂ ਤੇ ਮਨੋਂ ਭੁਲਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ .........
੭੧.