ਪੰਨਾ:ਵੰਗਾਂ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ!

ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ।

ਕੋਈ ਦਰ ਦਰ ਭਿਛਿਆ ਮੰਗਦਾ ਨੀ,
ਕੋਈ ਭਗਵੇ ਕਪੜੇ ਰੰਗਦਾ ਨੀ,
ਕੋਈ ਲਭਦਾ ਸੰਗਦਾ ਸੰਗਦਾ ਨੀ,

ਕੋਈ ਫਿਰਦਾ ਕੰਨ ਪੜਵਾਈ ਨੀ-

ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ... ... ...

ਕੋਈ 'ਲੈਲਾ' 'ਲੈਲਾ' ਕਰਦਾ ਨੀ,
ਕੋਈ ਸੋਹਣਾ ਡੁਬ ਡੁਬ ਮਰਦਾ ਨੀ,
ਇਹ ਇਸ਼ਕ ਨਾ ਮੌਤੋਂ ਡਰਦਾ ਨੀ,

ਪਿਆ ਥਲ ਵਿਚ ਦੇਵੇ ਦੁਹਾਈ ਨੀ-

ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ... ... ...

੭੫.