ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/82

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜੋਗੀ!

ਇਕ 'ਜੋਗੀ' ਮੁੰਦਰਾਂ ਵਾਲਾ,
ਹੀਰੇ ਤੇਰੇ ਪਿੰਡ ਵਿਚ ਆਇਆ।
ਉਹਨੇ ਤਨ ਤੇ ਭਸਮ ਰੁਮਾਇਆ,
ਹੀਰੇ ਤੇਰੇ ਪਿੰਡ ਵਿਚ ਆਇਆ।

ਰੋ ਰੋ ਕੇ ਜਾਂ ਗੱਲਾਂ ਕਰਦਾ,
'ਹੀਰ' 'ਹੀਰ' ਕਹਿ ਹਉਕੇ ਭਰਦਾ,
ਉਹਨੇ ਸਭਦਾ ਦਿਲ ਭਰਮਾਇਆ ਨੀ।
ਤੇਰੇ ਪਿੰਡ ਵਿਚ ਆਇਆ।
ਇਕ 'ਜੋਗੀ' ਮੁੰਦਰਾਂ ਵਾਲਾ,
ਹੀਰੇ ਤੇਰੇ ਪਿੰਡ... ... ... ...

ਗਲ ਵਿਚ ਪਾਈਆਂ ਬੁਕਬੁਕ ਲੀਰਾਂ
ਹਾਲ ਬਨਾਏ ਵਾਂਗ ਫਕੀਰਾਂ
ਉਹਨੇ ਖੂਹ ਤੇ ਧੂਨਾ ਤਾਇਆ ਨੀ
ਤੇਰੇ ਪਿੰਡ ਵਿਚ ਆਇਆ।

੭੯.