ਪੰਨਾ:ਵੰਗਾਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ਪ )


ਸੂਲਾਂ ਦੀ ਸੇਜ


ਸ: ਨਾਨਕ ਸਿੰਘ ਜੀ ਨਾਵਲਿਸਟ
ਕਰਤਾ ਪਾਪ ਦੀ ਖੱਟੀ

ਇਹ ਨਾਵਲ ਅਜਲ ਦੇ ਪਿੰਡਾਂ ਦਾ ਅਸਲੀ ਫੋਟੋ ਹੈ, ਇਸ ਨੂੰ ਪੜ੍ਹਿਆਂ ਪਿੰਡਾਂ ਦੇ ਹੂ-ਬ-ਹੂ ਨਕਸ਼ੇ ਅਖਾਂ ਅਗੇ ਆ ਜਾਂਦੇ ਹਨ। ਇਤਫਾਕ ਦੀ ਬਰਕਤ ਦਾ ਪਰਤੱਖ ਪਰਮਾਣ ਹੈ। ਘਰੋਗੀ ਜੀਵਨ ਨੂੰ ਸੁਖੀ ਬਣਾਉਣ ਲਈ ਇਸ ਨੂੰ ਪੜ੍ਹੋ। ਇਸ ਨੂੰ ਪੜ੍ਹਿਆਂ ਤੁਸੀਂ ਕਰਤਾ ਜੀ ਦੇ ਸਭ ਨਾਵਲ ਭੁਲ ਜਾਵੋਗੇ, ਇਹ ਨਾਵਲ ਆਪਣੀ ਮਿਸਾਲ ਆਪ ਹੀ ਹੈ, ਮੁਲ ੧।)


ਪਰਚਾਰ ਸਾਗਰ


ਰਚਿਤ ਗਿਆਨੀ ਇੰਦਰ ਸਿੰਘ ਜੀ

ਅਜ ਤਕ ਕੋਈ ਅਜਿਹੀ ਪੁਸਤਕ ਨਹੀਂ ਛਪੀ, ਜਿਸ ਵਿਚ ਕੌਮੀ ਬਜ਼ੁਰਗ, ਸਿਦਕੀ ਸ਼ਹੀਦਾਂ ਤੇ ਗੁਰਸਿਖਾਂ ਦੇ ਵਾਰਤਕ ਪਰਸੰਗ ਹੋਣ, ਉਪਰਲੇ ਨਾਮ ਦੀ ਪੁਸਤਕ ਵਿਚ ਇਹ ਘਾਟਾ ਪੂਰਾ ਕਰ ਦਿਤਾ ਹੈ। ਇਸ ਦੀਆਂ ਪਹਿਲੀਆਂ ਐਡੀਸ਼ਨਾਂ ਮੁਕਣ ਤੋਂ ਪਿਛੋਂ ਲੋਕ ਤਘ ਰਹੇ ਸਨ। ਹੁਣ ਤੀਜੀ ਵਾਰੀ ਅਗੇ ਨਾਲੋਂ ਵੱਡੀ ਕਰਕੇ ਛਾਪੀ ਗਈ ਹੈ। ਇਸ ਵਿਚ ੫੨ ਗੁਰਸਿਖਾਂ ਦੇ ਵਾਰਤਕ ਪਰਸੰਗ ਹਨ। ਭੇਟਾ ੧) ਡਾਕ ਖਰਚ ਵਖਰਾ। ਲੈਕਚਰਾਰਾਂ ਤੇ ਵਿਦਿਆਰਥੀਆਂ ਵਾਸਤੇ ਅਦੁਤੀ ਸੁਗਾਤ ਹੈ।