(੬)
ਪੰਜਾਬਣ ਦੇ ਗੀਤ
ਹਰਭਜਣ ਸਿੰਘ
ਰਸ ਅਤੇ ਰੋਮਾਂਸ ਵਿਚ ਭਿਜੇ ਹੋਏ ਉਹ ਗੀਤ ਜਿਨ੍ਹਾਂ ਦੀ ਸਤਰ ਸਤਰ ਵਿਚੋਂ ਪੰਜਾਬ ਦੀ ਆਤਮਾਂ ਬੋਲ ਰਹੀ ਹੈ। ਸ: ਹਰਭਜਨ ਸਿੰਘ ਜੀ ਇਸ ਦੇ ਸੰਗ੍ਰਹਿ ਕਰਤਾ ਹਨ। ਪੁਰਾਣੇ ਗੀਤਾਂ ਦੀ ਇਕ ਇਕ ਤੁਕ ਸਾਂਭਣ ਵਾਲੀ ਹੈ। ਇਹ ਸਾਡੇ ਕਵਿਤਾ ਸਾਹਿਤ ਦੀ ਨੀਂਹ ਹਨ, ਇਸ ਵਿਚ ਸਾਡੇ ਸਭਿਯਤਾ ਦੀਆਂ ਅਜ ਕਲ ਤਕ ਦੀਆਂ ਸਾਰੀਆਂ ਮੰਜ਼ਲ ਦਿਸ ਆਉਂਦੀਆਂ ਹਨ, ਇਸ ਖਿਆਲ ਨਾਲ ਇਕ ਇਕ ਗੀਤ ਟੈਕਸਲਾ, ਮਹਿੰਜੇਦਾਰੋ ਤੇ ਹੜੱਪੇ ਦੀਆਂ ਬਸਤੀਆਂ ਵਾਂਗ ਪੁਟ ਕੇ ਲਭਣ ਤੇ ਸਾਂਭੇ ਜਾਣ ਦੇ ਲਾਇਕ ਹੈ, ਇਨਾਂ ਵਿਚ ਕਵਿਤਾ ਤੇ ਵਲਵਲਿਆਂ ਤੋਂ ਇਲਾਵਾ ਸਾਡਾ ਇਤਿਹਾਸ ਸਾਂਭਿਆ ਪਿਆ ਹੈ। ਉਹ ਇਤਿਹਾਸ ਜੋ ਸੰਸਾਰ ਦੀਆਂ ਉੱਨਤ ਕੌਮਾਂ ਦੇ ਮੁਕਾਬਲੇ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ।
ਪ੍ਰੇਮ ਫੁਲਵਾੜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਭਾਈ ਸਾਹਿਬ ਭਾ: ਨੰਦ ਲਾਲ ਜੀ ਦੀ ਰਚਿਤ ਪੁਸਤਕ ਦੀਵਾਨ ਗੋਯਾ ਦਾ ਪੰਜਾਬੀ ਅਨੁਵਾਦ।
ਅਨੁਵਾਦਕ ਮੁਨਸ਼ੀ ਮੇਘ ਰਾਜ ਜੀ ਮੁਲ ੨)
ਪਤ-ਭਾਈ ਬਖਸ਼ੀ ਸਿੰਘ ਐਂਡ ਸਨਜ
ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।