ਪੰਨਾ:ਵੰਗਾਂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

 ਲਿਜਾ ਕੇ ਬੜੇ ਖੁਸ਼ ਹੁੰਦੇ ਹਨ। ਇਸ ਤਰਾਂ ਮਿਥਣ ਦੀ ਤਾਕਤ ਇਨ੍ਹਾਂ ਵਿਚ ਆ ਜਾਂਦੀ ਹੈ ਅਤੇ ਕਿਸ ਨੂੰ ਪਤਾ ਹੈ ਕਿ ਇਸ ਨਾਵਲ 'ਪਾਪ ਦੀ ਖੱਟੀ' ਤੋਂ ਪਰੇਰਨਾ ਲੈ ਕੇ ਕੋਈ ਪੰਜਾਬੀ ਦਾ 'ਡਿਕਨਜ਼' 'ਸਟੀਵਨਸ਼ਨ' ਹਾਜੀ ਜਾਂ ਵੈਲਜ਼ ਬਣ ਜਾਏ। ਇਸ ਨਾਵਲ ਵਿਚ ਪਤੀ-ਭਗਤੀ ਅਤੇ ਉਚਾ ਇਖਲਾਕ ਸਿਖਾਉਣ ਵਾਸਤੇ ਬਹੁਤ ਜ਼ੋਰ ਲਾਇਆ ਗਿਆ ਹੈ। ਇਹ ਸਹਿਜ ਸੁਭਾਇ ਪਾਠਕਾਂ ਤੇ ਅਸਰ ਕਰੇਗਾ। ਸਮਾਜ ਦੀਆਂ ਭੈੜੀਆਂ ਰਸਮਾਂ ਤੇ 'ਪਾਪ ਦੀ ਖੱਟੀ' ਦੇ ਭੈੜੇ ਨਤੀਜਿਆਂ ਦਾ ਵਰਨਣ ਦਿਲ ਚੀਰਵੇਂ ਢੰਗ ਨਾਲ ਕੀਤਾ ਹੈ, ਇਹ ਇਕ ਸਮਾਜਕ ਨਾਵਲ ਹੈ।

ਗਰੀਬ ਹਿੰਦੁਸਤਾਨ

ਲੇਖਕ-ਡਾ: ਹਰਦਿਤ ਸਿੰਘ ਢਿਲੋਂ, ਐਮ. ਏ. ਪੀ. ਐਚ. ਡੀ.

ਸਾਡਾ ਦੇਸ ਦੁਨੀਆਂ ਵਿਚ ਸਭ ਤੋਂ ਗਰੀਬ ਕਿਉਂ ਹੈ? ਇਸ ਦੀ ਮਾਲੀ ਹਾਲਤ ਦਿਨੋ ਦਿਨ ਕਮਜ਼ੋਰ ਕਿਉਂ ਹੋ ਰਹੀ ਹੈ? ਕੀ ਇਸ ਦੀ ਗਰੀਬੀ ਦੂਰ ਕਰਨ ਦਾ ਕੁਝ ਉਪਾ ਹੋ ਸਕਦਾ ਹੈ? ਅੰਗਰੇਜ਼ੀ ਹਕੂਮਤ ਤੋਂ ਪਹਿਲਾਂ ਸਾਡੇ ਦੇਸ ਦੀ ਕੀ ਹਾਲਤ ਸੀ? ਅਜਿਹੇ ਪ੍ਰਸ਼ਨਾਂ ਦੇ ਉਤਰ ਇਸ ਪੁਸਤਕ ਵਿਚ ਯੋਗਤਾ ਨਾਲ ਦਿਤੇ ਗਏ ਹਨ। ਇਹ ਪੁਸਤਕ ਵਿਦਿਆਰਥੀਆਂ, ਅਧਿਆਪਕਾਂ, ਪਬਲਿਕ ਲੈਕਚਰਾਰਾਂ ਅਤੇ ਆਮ ਜਨਤਾ ਲਈ ਬਹੁਤ ਲਾਭਦਾਇਕ ਹੈ। ਕੋਈ ਲਾਇਬਰੇਰੀ ਇਸ ਤੋਂ ਖਾਲੀ ਨਹੀਂ ਰਹਿਣੀ ਚਾਹੀਦੀ।