ਪੰਨਾ:ਸਚਾ ਰਾਹ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਪਾਸੋਂ ਕੁਝ ਹੋਰ ਮੰਗੀਏ।

ਗੁਰੂ ਜੀ-ਜੋ ਕੁਝ ਗੁਰੂ ਨਾਨਕ ਦੇਵ ਜੀ ਨੂੰ ਖਜ਼ਾਨਾ ਅਕਾਲ ਪੁਰਖ ਨੇ ਬਖਸ਼ਿਆ ਹੈ।

'ਭਗਤਿ ਭੰਡਾਰ ਗੁਰੂ ਨਾਨਕ ਕਉ ਬਖਸ਼ੇ ਫਿਰ ਲੇਖਾ ਮੂਲਿ ਨ ਲਇਆ'


ਉਹ ਸਭ ਸਿਖਾਂਦ ਵਾਸਤੇ ਹੈ ਸੋ ਰਲਮਿਲ ਛਕੋ ਤੇ ਆਨੰਦ ਕਰੋ।

ਤੁਸੀ ਭੋਗਹੁ ਭੁੰਚਹੁ ਭਾਈ ਹੋ ਗੁਰ ਦੀ ਬਾਣੀ ਕਵਾਇ ਪੈਹਨਾਈਓ।

ਪਰ ਉਤਾਉਲੇ ਨਾ ਹੋਵੋ। ਕਿਉਂਕਿ

'ਜਨਮ ਜਨਮ ਕੀ ਇਸ ਕਾਉ ਮਲੁ ਲਾਗੀ ਕਾਲਾਹੋਆ ਸਿਆਹੁ"

ਮਨ ਇਸ ਲਈ ਗੁਰੂ ਦੇ ਹੁਕਮਾਂ ਪੁਰ ਤੋਰੋ ਅਰ ਕਾਹਲੀ ਨਾ ਕਰੋ। ਤੁਸੀ ਅਪਣਾ ਨਿਤਨੇਮ ਪੂਰਾ ਕਰੀ ਚਲੋ,ਬਾਕੀ ਦੀ ਸਚਾ ਪਾਤਸ਼ਾਹ ਸੰਭਾਲ ਲਏਗਾ। ਉਤਾਉਲੇ ਹੋਕੇ ਕਈ ਲੋਕ ਠਗਾਂ ਦੇ ਹਥ ਫਸ ਜਾਂਦੇ ਹਨ,ਅਰ ਦੀਨਦੁਨੀਆਂ ਗੁਆ ਬੈਠਦੇ ਹਨ ਕਿਉਂਕਿ 'ਇਸ ਰਸਤੇ ਕੇ ਬਹੁਤ ਬਟਾਊ'ਉਹ ਜੀਵ ਨੂੰ ਬਹੁਤ ਤੰਗ ਕਰਦੇ ਹਨ।ਕੇਵਲ ਅਪਨੇ ਗੁਰੂ ਪਰ ਪੱਕਾ ਭਰੋਸਾ ਰਖਣ ਵਾਲੇ ਅਰ ਕਿਸੇ ਭੈ ਜਾਂ ਲਾਲਚ ਕਰਕੇ