ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨)
ਬਾਣੀ ਤੁਹਾਡੇ ਵਿਚ ਅੰਮ੍ਰਤ ਦਾ ਗੁਣ ਕਰੇਗੀ ਕਿਉਂਕਿ
'ਵਿਚ ਬਾਣੀ ਅੰਮ੍ਰਤ ਸਾਰੇ'
ਗੱਲ ਕੀ ਜਦ ਬਾਣੀ ਰਸ ਦਾਇਕ ਹੋ ਜਾਏਗੀ, ਤੁਹਾਨੂੰ ਪਕ ਨਿਸਚਾ ਹੋ ਜਾਏਗਾ ਕਿ ਇਹ ਗੁਰੂ ਦਾ ਰੂਪ ਹੈ।ਫੇਰ ਬਾਣੀ ਤੁਹਾਥੋਂ ਛੁਟੇਗੀ ਨਹੀਂ। ਇਸ ਵੇਲੇ ਤੁਹਾ ਨੂੰ ਬਾਣੀ ਬੜੇ ੨ ਉਪਦੇਸ਼ ਕਰੇਗੀ।ਤੁਸੀ ਬੀ ਯਤਨ ਕਰਨਾ ਕਿ ਬਾਣੀ ਦੇ ਭਾਵ ਨੂੰ ਸਮਝੋ। ਜਿਉਂ ੨ ਯਤਨ ਕਰੋਗੇ ਸਮਝ ਵਧੇਗੀ ਬਾਣੀ ਦਾ ਪਹਲਾ ਅਭਯਾਸ,ਦੂਜਾ ਪ੍ਰੇਮ ਤੀਜਾ ਭਾਵ ਸਮਝਣਾ, ਤੁਹਾਡੇ ਵਿਚ ਤਾਕਤ ਪੈਦਾ ਕਰੇਗੀ। ਬਾਣੀ ਦਾ ਹੁਕਮ ਮੰਨਣੇ ਦੀ ਜੋ ਤੁਸੀ ਖੁਸੀ ਨਾਲ ਮੰਨਿਆ ਕਰੋਗੇ।ਜਿਉਂ ੨ ਮੰਨੋਗੇ ਸੁਖ ਪਾਓਗੇ। ਫੇਰ ਸਦਗਤੀ ਦੂਰ ਨਹੀਂ ਰਹ ਜਾਏਗੀ।
ਬਾਣੀ ਕਹੈ ਸੇਵਕ ਜਨ ਮਾਨੈ
ਪਰਖਤ ਗੁਰੂ ਨਿਸਤਾਰੇ।
ਭਾਵੇਹ ਕਿ ਜਦ ਬਾਣੀ ਦੇ ਕਹੇ ਪਰ ਤੁਰੋਗੇ ਬਾਣੀ ਪਰਖਤ ਹੋ ਜਾਏਗੀ। ਤੁਸੀ ਪਰਖਤ ਉਸ ਦਾ ਕਰਤਵ ਦੇਖੋਗੇ,ਬਸ ਫੇਰ ਨਿਸਤਾਰਾ ਹੋ ਜਾਏਗਾ।ਇਸ ਪ੍ਰਕਾਰ ਚਲੋਗੇ ਤਾਂ ਸੁਖ ਪਾਓਗੇ