ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩)
ਦੀਨ ਦੁਨੀ ਸੌਰ ਜਾਏਗਾ। ਜੇ ਇਕ ਸਟ ਨਾਲ ਝੋਨੇ ਵਿਚੋਂ ਚਾਵਲ ਕਢਣੇ ਲੋੜੋ ਤਾਂ ਚਾਵਲ ਕਦਾਚਿਤ ਨਹੀਂ ਨਿਕਲਣੇ।
ਇਹ ਬਚਨ ਸੁਣਕੇ ਸਿਖ ਨਿਹਾਲ ਹੋਏ, ਢੇਰ ਚਿਰ ਤੀਕ ਦੰਡ ਵਤ ਪਏ ਰਹੇ।ਫੇਰ ਕੁਝ ਦਿਨ ਰਹਕੇ ਸਤਗੁਰਾਂ ਦੀ ਆਗਯਾ ਪਾਕੇ ਅਪਨੇ ਦੇਸ ਚਲੇ ਗਏ। ਬਾਣੀ ਨਾਲ ਉਸੀ ਪ੍ਰਕਾਰ ਹਿਤ ਕਰਦੇ ਰਹੇ।ਅਰ ਸੇਵਾ ਬੀ ਤਨੋਂ ਮਨੋਂ ਧਨੋਂ ਨਿਬਾਹੁੰਦੇ ਰਹੇ।ਅਪਨਾ ਵਿਹਾਰ ਕਾਰ ਬੀ ਸਫਾਈ ਨਾਲ ਸਿਰੇ ਚਾੜ੍ਹਦੇ ਰਹੇ।ਅੰਤ ਨੂੰ ਬਾਣੀ ਨੇ ਅੰਤਸਕਰਨ ਸੁਧ ਕਰ ਦਿਤੇ ਬਸ ਸੁਧ ਹੋਣੇ ਦੀ ਦੇਰ ਸੀ,ਘਟ ੨ ਦੇ ਵਾਸੀ, ਪ੍ਰਕਾਸ਼ ਸਰੂਪ ਅਕਾਲ ਪੁਰਖ ਦਾ ਪ੍ਰਤੀਬਿੰਬ ਪੈ ਗਿਆ, ਅਰ ਕਲਯਾਨ ਹੋ ਗਈ।
ਪਯਾਰੇ ਪਾਠਕੋ!
ਉਪਰ ਲਿਖੀ ਵਾਰਤਾ ਕੈਸੀ ਅਸਚਰਜ ਸਿਖਯਾ ਦੇਣੇ ਵਾਲੀ ਹੈ!ਅਜਕਲ ਸਮਾਂ ਕਿਸੇ ਤਰਾਂ ਦਾ ਆਗਿਆ ਹੈ,ਸੰਸਾਰ ਵਿਚ ਤਾਂ ਧੋਖੇ ਵਧੇ ਹੀ ਸਨ,ਧੋਖੇ ਕਰਨੇ ਵਾਲਿਆਂ ਨੇ ਪਰਮਾਰਥ ਦੇ ਨਾਕੇ ਬੀ ਰੋਕ ਲਏ ਹਨ। ਕਈ ਸਾਧੂ ਦੇਖਣ