ਪੰਨਾ:ਸਚਾ ਰਾਹ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


ਚੌੜ। ਇਸ ਰਸਤੇ ਤੁਰੋ। ਭੰਬਲ ਭੂਸੇ ਨਾ ਖਾਓ,ਧੋਖੇ ਵਿਚ ਨਾ ਪਵੋ,ਮਨ ਦੀ ਏਕਾਗਤਾਸਮਾਧੀ ਨਾਮ,ਗਿਆਨ ਮਸਤੀ ਜੋ ਕੁਝ ਚਾਹੁੰਦੇ ਹੋ ਬਾਣੀ ਤੋਂ ਪੈਦਾ ਹੋਵੇਗੀ, ਪਰ ਰੁਤ ਸਿਰ ਅਰ ਸਚਾ ਪੈਦਾ ਹੋਵੇਗਾ। ਜੋ ਕੁਝ ਤੁਸੀ ਛੇਤੀ ਨਾਲ ਲਭਕੇ ਚੂਹੇ ਵਾਂਗ ਪਸਾਰੀ ਬਣ ਬੈਠਦੇ ਹੋ,ਉਹ ਤੁਸੀ ਅਪਨੇ ਆਪ ਨਾਲ ਧੋਖਾ ਕਰਦੇ ਹੋ।ਦਸਣੇ ਵਾਲਾ ਤੁਹਾਨੂੰ ਧੋਖਾ ਦਿੰਦਾ ਹੈ। ਤੇ ਫੇਰ ਤੁਸੀ ਅਪਣੇ ਆਪ ਨੂੰ ਧੋਖਾ ਦਿੰਦੇ ਹੋ। ਪਰ ਬਾਣੀ ਪੜਨੇ ਵਾਲਾ ਅਪਨੇ ਆਪ ਨਾਲ ਜੋ ਛਲ ਅਸੀ ਕਰਦੇ ਹਾਂ ਸਮਝਦੇ ਲਗ ਜਾਂਦਾ ਹੈ, ਅਰ ਹੋਰਨਾਂ ਦੇ ਛਲ ਪਰਖਣੇ ਲਈ ਬਾਣੀ ਤੋਂ ਘਸਵਟੀ ਦਾ ਕੰਮ ਲੈਂਦਾ ਹੈ। ਬਾਣੀ ਸਚੇ ਝੂਠੇ ਸਾਧ ਦੀ ਪਰਖ ਦਸਦੀ ਹੈ। ਬਾਣੀ ਸਚੇ ਝੂਠੇ ਅੰਦਰ ਦਾ ਵੇਰਵਾ ਖੋਲਦੀ ਹੈ,ਬਾਣੀ ਸਚੀ ਗਲ ਨੂੰ ਡੰਕੇ ਦੀ ਚੋਟ ਪਰਗਟ ਕਰਦੀ ਹੈ। ਬਾਣੀ ਕਿਸੇ ਦਾ ਲਿਹਾਜ਼ ਨਹੀਂ ਰਖਦੀ।ਬਾਣੀ ਹਨੇਰੇ ਦਾ ਦੀਵਾ ਹੈ। ਬਾਣੀ ਠਗਾਂ ਦੇ ਬਨ ਵਿਚੋਂ ਲੰਘਣੇ ਦਾ ਆਗੂ ਹੈ ਬਾਣੀ ਭਵ ਸਾਗਰ ਦਾ ਜਹਾਜ਼ ਹੈ।ਬਾਣੀ ਐਸਾ ਦਾਰੂ ਹੈ ਕਿ ਜੋ ਰੋਗੀ ਨੂੰ ਫੈਦੇ ਦੀ ਥਾਂ ਨੁਕਸਾਨ ਕਦੀ ਨਹੀਂ ਕਰਦਾ । ਬਾਣੀ ਰੂੰ ਦਾ ਫਰਸ਼ ਹੈ,