ਪੰਨਾ:ਸਚਾ ਰਾਹ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪)

ਕੀਤਾ ਕਰੋ,ਸੰਝ ਨੂੰ ਰਹੁਰਾਸ ਤੇ ਰਾਤ੍ਰ ਨੂੰ ਸੋਹਲਾ ਹਿਤ ਨਾਲ ਪੜ੍ਹਿਆ ਕਰੋ।ਸੋ ਸਚੇ ਪਾਤਸ਼ਾਹ! ਮੁਦਤਾਂ ਹੋ ਗਈਆਂ ਹਨ,ਸਾਨੂੰ ਇਸ ਪ੍ਰਕਾਰ ਕਰਦਿਆਂ ਆਪਦੇ ਸਤਿਗੁਰੂ ਗੁਰੂ ਰਾਮ ਦਾਸ ਜੀ ਦੇ ਚਰਨਾਂ ਵਿਚ ਅਸੀ ਹਾਜ਼ਰ ਹੋਏ ਸਾਂ,ਪਰ ਉਨ੍ਹਾਂ ਬੀ ਇਹੀ ਬਚਨ ਕੀਤਾ ਸੀ ਕਿ ਬਾਣੀ ਪੜਿਆ ਕਰੋ, ਤੇ ਆਏ ਗਏ ਗ੍ਰੀਬ ਲੋੜਵੰਦ ਦੀ ਸੇਵਾ ਕਰਿਆ ਕਰੋ। ਸਚੇ ਪਾਤਸਾਹ ਅਸੀ ਜਥਾ ਸ਼ਕਤ ਅਜ ਤਕ ਇਹੋ ਕਰਦੇ ਰਹੇਹਾਂ,ਪਰ ਕੀ ਕਹੀਏ ਮੂੰਹ ਨਿਕਾ ਹੈ, ਗਲ ਕਰਨੋਂ ਡਰ ਲਗਦਾ ਹੈ।

ਗੁਰੂ ਸਾਹਬ ਜੀ ਨੇ ਕ੍ਰਿਪਾ ਪੂਰਬਕ ਬਚਨ ਕੀਤਾ ਕਿ ਤੁਸੀ ਕਿਸੇ ਪ੍ਰਕਾਰ ਦਾ ਡਰ ਨਾ ਕਰੋ,ਅਰ ਅਪਨਾਮਨੋਰਥ ਖੁਲਾਸਾਹੋਕੇ ਕਹੋ ਦਿਓ। ਤਦ ਉਨ੍ਹਾਂ ਨੇ ਹਥ ਜੋੜ ਕੇ ਬਿਨੈ ਕੀਤੀ ਕਿ ਸਚੇ ਪਾਤਸ਼ਾਹ ! ਬਾਣੀ ਤਾਂ ਪੜ੍ਹ ਦੇਹਾਂ ਸੇਵਾ ਬੀ ਕਰਦੇ ਹਾਂ ਪਰ ਮਨ ਨਹੀਂ ਟਿਕਦਾ। ਅਸੀਂ ਸੋਚਦੇ ਹਾਂਕਿ ਸਾਡਾ ਜਨਮ ਹੀਅਕਾਰਥ ਹੋਇਆ ਖਬਰੇ ਕੀ ਭੁਲ ਸਾਡੇ ਵਿਚ ਪਈ ਹੈ ਕਿ ਐਸੀ ਅੰਮ੍ਰਿਤਬਾਣੀ ਦੇ ਪਾਠ ਵੇਲੇਬੀ ਹਰਿਆਰ ਪਸੂ ਵਾਂਙ ਮਨ ਦੌੜਿਆ ਹੀ ਫਿਰਦਾ ਹੈ, ਇਕ ਪਲ