ਪੰਨਾ:ਸਚਾ ਰਾਹ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)


ਹੀਲੇ ਕਰਦਾ ਰਿਹਾ ਕਿ ਸਾਰੀ ਉਮਰਾਂ ਦੇ ਝਗੜੇ ਤੇ ਵਰਿਹਾਂ ਦੇ ਭੁਲੇ ਹੋਏ ਬਖੇੜੇ ਉਸ ਵੇਲੇ ਅਗੇ ਲਿਆ ੨ ਕੇ ਬਾਣੀ ਦੇ ਅਸਰ ਨਾਲ ਪੂਰੀ ੨ ਸ਼ਤਤਾ ਕਰਦਾ ਰਿਹਾ। ਐਸੇ ਖੋਟੇ ਮਿਤ੍ਰ ਘਾਤੀ ਵੈਰੀ ਦੀ ਖਚਰ ਵਿਦਿਆ ਦਾ ਪਤਾ ਤੁਹਾਨੂੰ ਬਾਣੀ ਨੇ ਦਸ ਦਿਤਾ, ਪਰ,ਦਸ ਦਿਤਾ।ਬਾਣੀ ਨੇ ਹੰਸ ਵਾਗੂੰ ਦੁਧ ਪਾਣੀ ਅਡ ਅਡ ਕਰਕੇ ਰਖ ਦਿਤਾ।ਹੁਣ ਇਸ ਮਨ ਵੈਰੀ ਪੁਰਫਤੇ ਪਾਉਣੀ ਤੁਹਾਡਾ ਧਰਮ ਹੈ।

"ਮਨ ਜੀਤੇ ਜਗੁ ਜੀਤ"

ਸੋ ਯਤਨ ਕਰੋ ਕਿ ਇਸ ਪੁਰ ਫਤੇ ਪਾਓ। ਬਸ ਤੁਹਾਡਾ ਪਰਮਾਰਥ ਸਿਧ ਹੋ ਗਿਆ। ਹੋਰ ਕਿਸੇ ਕਾਰਜ ਦੇ ਕਰਨੇ ਦੀ ਲੋੜ ਨਹੀਂ।

ਸਿਖ-ਸਚੇ ਪਾਤਸ਼ਾਹ ਜੀ ਧੰਨ ਹੋ ਆਪ। ਆਪਦੀ ਰਸਨਾਂ ਤੋਂ ਬਲਿਹਾਰ ਜਾਈਏ,ਅਸੀਂ ਬੜੇ ਪਾਪੀ ਹਾਂ।ਬੜੇ ਕ੍ਰਿਤਘਨ ਹਾਂ। ਅਸਾਂ ਕੀਤਾ ਨਹੀਂ ਜਾਤਾ ਸਗੋਂ ਉਲਟਾ ਉਲਾਂਭਾ ਲੈ ਕੇ ਆਏ ਅਸੀਂ ਮੂਹ ਦੇਣ ਜੋਗੇ ਨਹੀਂ। ਪਰ ਧੰਨ ਹੋ ਆਪ ਕਿ ਸਾਨੂੰ ਤ੍ਰਿਸਕਾਰਨ ਦੀ ਥਾਂ ਆਪਨੇ ਹਿਤ ਨਾਲ ਸਮਝਾਇਆ ਅਰ ਸਾਡੇ ਨੇਤ੍ਰ ਖੋਲ ਦਿਤੇ। ਹੁਣ ਤਾਂ ਇਸ ਗਲੋਂ ਬੀ ਸ਼ਰਮ ਲਗਦੀ ਹੈ ਕਿ ਆਪ