ਸਮੱਗਰੀ 'ਤੇ ਜਾਓ

ਪੰਨਾ:ਸਤਵਾਰਾ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏ ॥੨੦॥ ਕਬਿੱਤੁ॥ ਐਤਵਾਰ ਆਇਕੇ ਦੀਦਾਰ ਦੇਹ ਆਸਕਾਂ ਨੂੰ ਸੋਮਵਾਰ ਸੁਕਰ ਮਨਾਵਾਂ ਤੇਰੀ ਜਾਨਦਾ॥ ਮੰਗਲ ਨਾ ਮਾਰ ਸਾਨੂੰ ਬੁਧ ਵਾਰ ਬਾਨ ਨਾਲ ਵੀਰਵਾਰ ਵਾਸਤਾ ਹੈ ਇਕ ਤੇਰੇ ਧਿਆਨ ਦਾ।। ਸ਼ੁਕਰ ਸੁਨਾਵਾਂ ਕੈਨੂੰ ਦਿਲੇ ਦਾ ਹਵਾਲ ਸਈਆਂ ਸਨੀਵਾਰ ਸੋਚ ਕਰ ਕੰਮ ਹੈ ਹਿਸਾਨ ਦਾ ॥ਰਲਾਸਿੰਘ ਯਾਰ ਦਾ ਖਿਆਲ ਰਹਿਆ ਵਿਚ ਤੇਰੇ ਦੇਰਨਾ ਦੀਦਾਰ ਹੋਇਆ ਕਦੀ ਮੇਹਰਬਾਨਦਾ॥੧॥੨੧॥