ਪੰਨਾ:ਸਤਵਾਰਾ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਘਟੇ ਕੁਛ ਮੋਤੀ ਫੁੱਲ ਲਾਲ ਭਾਵੇਂ ਰਖੀਏ ਬਜਾਰ ਨੀ ॥ ੨ ॥ ਕਃ ॥ ਸੋਮਵਾਰ ਵਾਰ ਵਾਰ ਸ਼ੁਕਰ ਗੁਜਾਰ ਦੇ ਹਾਂ ਤੇਰੇ ਜੈਸੀ ਨਾਰ ਦਾ ਦੀਦਾਰ ਜਦੋਂ ਪਾਈਏ। ਘੁੰਡ ਵਾਲੀ ਰੀਤ ਤੋਂ ਕੀ ਖੱਟਣਾ ਜਹਾਨ ਵਿਚੋਂ ਦੇਖਕੇ ਸੁਆਲੀਆਂ ਨੂੰ ਬੂਹਾ ਨਾ ਅੜਾਈਏ। ਰੂਪ ਧਨ ਮਾਲ ਛਾਂਉ ਬੱਦਲਾਂ ਦੀ ਜਾਨ ਸਭੋ ਹੁੰਦੇ ਧਨ ਮਾਲ ਨੀ ਕੰਗਾਲ ਨਾ ਸਦਾਈਏ। ਅੰਨ੍ਹੀ ਕਾਣੀ ਕਮਲੀ ਜਹਾਨ ਸਾਰਾ ਆਖਦਾ ਹੈ ਕਹੇ ਬਿਸ਼ਨ ਸਿੰਘ ਜਦੋ ਮੁਖ ਨਾ ਦਿਖਾਈਏ ॥੩॥ ਕਃ ॥ ਮੰਗਲ ਮਰੋੜ ਤੋੜ ਜੰਦਰਾ ਤੂੰ ਘੁੰਡ ਵਾਲਾ ਕੁਲਫ ਜੰਜੀਰੀਆਂ ਨੂੰ ਦੇਈ ਹੁਣ ਖੋਲਨੀ। ਅਕਲ ਸਕਲ ਭਾਗਵਾਲਿਆਂ ਨੂੰ ਦੇਵੇ ਰੱਬ ਆਇਕੇ ਮਿਹਰ ਘਰ ਮੂੰਹੋਂ ਕੁਛ ਬੋਲਨੀ। ਹੀਰੇ ਮੋਤੀ ਮਾਣਿਕ ਮਾਲੂਮ ਹੋਣ ਲਾਲ ਤੇਰੇ ਆਏ ਹੈ ਬਪਾਰੀ ਪਿਆਰੀ ਕਰੀਂ ਝੱਬੇ ਮੋਲਨੀ। ਪਾਰਖੂ ਦੇ ਪਾਸ ਨੀ ਨਾ ਰਖੀਏ ਲਕੋਇ ਕੁਛ ਬਣੇ ਜਦੋ ਮੁੱਲ ਬਿਸ਼ਨ ਸਿੰਘ ਦੇਹਿ ਤੋਲਨੀ ॥੪॥ ਕਃ॥ ਬੁੱਧ ਵਾਰ ਬੁੱਧਵਾਨ ਜਾਨ