ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਖੀਆਂ ਅੰਗਿਆਰ ਵਾਂਗ ਭਖਦੀਆਂ ਰਖੀਆਂ ਕਿਓਂ ਤੰਗ ਸੰਗ ਮਨ ਮੁਸਕਾਉਂਦੀ । ਆਖ ਦੇਹਾਂ ਬਾਰਬਾਰ ਆਵੇ ਨਾ ਵਿਚਾਰ ਤੈਨੂੰ ਹੋਇ ਕੇ ਸੁਚੇਤ ਮੁੱਖ ਕਾ ਨਾ ਵਿਖਾਉਂਦੀ । ਮੁਖ ਮੋਤੀ ਫੁੱਲਾ ਨੂੰ ਨ ਸੂਲਾਂ ਵਿਚ ਪਾਉ ਨੱਢੀ ਕਹੇ ਬਿਸ਼ਨ ਸਿੰਘ ਜੁਆਨੀ ਹਥ ਨਹੀ ਆਂਵ ਦੀ ॥ ੭ ॥ ਕਃ॥ ਵਾਰ ਜਦੋਂ ਆਇਆ ਮਾਨ ਆਪਨਾ ਗਵਾਇਆ ਤਾਂ ਸ੍ਵਾਲ ਤੈਨੂੰ ਪਾਇਆ ਮੁਖ ਦੇਖਨੇ ਦੀ ਭੁਖ ਨੀ । ਤੇਰਾ ਮੁਖ ਚੰਦਦੇਖ ਹੋਇਗਯਾ ਅਨੰਦ ਵਡਾ ਦੇਖਕੇਚਕੋਰ ਚੰਦ ਪਾਵੇ ਜਿਵੇਂ ਸੁਖ ਨੀ ਜਗ ਵਾਲੇ ਬਾਗ ਵਿਚ ਬਣੀ ਤੂੰ ਚਰਾਗ ਇਕ ਸੋਹਿਂਦਾ ਸਰੀਰ ਜਿਵੇਂ ਚੰਦ ਨ ਦਾ ਰੁੱਖ ਨੀ। ਕਹੇ ਬਿਜ਼ਨਸਿੰਘ ਨੀ ਨਾ ਹੋਰ ਕਈ ਲੋੜ ਸਾਨੂੰ ਹੋਇਕੇ ਅਨੰਦ ਜੋ ਦਿਖਾਈਂ ਇਕ ਮੁੱਖਨੀ ॥ ੮॥ ਕਃ ॥ ਅਰਕਵਾਰ ਆਸ ਕਾਂ ਦਾ ਮੰਨਿਆ ਸ੍ਵਾਲ ਜਦੋਂ ਦਿਤੀ ਹੈ ਦਿਖਾਲੀ ਚੰਦ ਨਾਲ ਆਫਤਾਬ ਦੇ । ਨੱਕ ਖੰਡੇ ਧਾਰਦੰਦ ਦਾਨੇਜਿਉਂ ਅਨਾਰ ਜਿਵੇਂ ਸੇਉ ਰੁੱਖਸਾਰ ਨੈਣ ਫੁੱਲ ਹੈ ਗੁਲਾਬ ਦੇ । ਹੋਠ ਹੈ ਗੁਲਾਲ ਲਾਲ