ਪੰਨਾ:ਸਤਵਾਰਾ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਆ ਤੇਰੇ ਤਾਂਈ ਮੂਰਖ ਗਵਾਰ ਤਾਂਈ ਮੂਲ ਨ ਬੁਲਾਂਵਦੇ । ਬੁਧਿਵਾਨ ਸੋਈ ਜਿੱਨ ਮਨਦੀ ਮਰੋੜ ਖੋਈ ਰਖਦੇ ਹੈਂ ਜਿਦ ਸੋਈ ਮੂਰਖ ਕਹਾਂਵਦੇ । ਸਖੀ ਸੋਈ ਜਾਣੀਏ ਸਵਾਲ ਕਰੇ ਪੂਰਾ ਜੋਈ ਸੂਮ ਦੇਖ ਸ੍ਵਾਲੀਆਂ ਨੂੰ ਬੂਹਾ ਹੈ ਅੜਾਂਵਦੇ । ਕਹੇ ਬਿਸ਼ਨਸਿੰਘ ਜਿੰਦ ਜਾਂਦੀ ਹੈ ਜਬਾਨੋ ਬੋਲ ਲਾਹਿ ਮੂੰਹੋਂ ਪੱਲਾ ਨੀ ਸ੍ਵਾਲ ਤੈਨੂੰ ਪਾਂਵਦੇ ॥੫॥ ਕਃ ॥ ਚੜੇ ਵੀਰਵਾਰ ਤਾ ਲਚਾਰ ਕੀਤਾ ਅਖੀ ਆਂ ਨੂੰ ਹੋਇਆ ਕੀ ਗੁਨਾਹ ਭੈੜੀ ਕੀਤੀਆਂਹੈ ਕੈਦ ਨੀ । ਘੁੰਡ ਵਾਲੀ ਰੀਤ ਕਿਸੇ ਚੰਦਰੇ ਚਲਾਈ ਜਗ ਘੁੰਡ ਪਾਪੀ ਸੋਹਣਿਆਂ ਨੂੰ ਕਰਦਾ ਸੁਪੈਦ ਨੀ । ਹਾਸਤੇ ਬਿਲਾਸ ਨਾਲੇ ਆਸ ਕਰ ਆਏ ਪਾਸ ਸੂਲਾਂ ਵਾਲਾ ਮੋੜਾ ਗੱਡ ਕੀਤੇ ਬੇ ਉਮੈਦ ਨੀ। ਘੁੰਡ ਵਾਲੇ ਰੋਗਨੈ ਜਹਾਨ ਨੂੰ ਵੈਰਾਨ ਕੀਤਾ ਕਰਦੇ ਅਰੋਗ ਬਿਸ਼ਨ ਸਿੰਘ ਜੇਹੇ ਬੈਦਨੀ ॥੬॥ ਕਬਿਤ ॥ ਸ਼ੁਕ੍ਰ ਸਰੀਰ ਨੂੰ ਨਾ ਸਾੜ ਅੱਗ ਘੁੰਡ ਵਾਲੀ ਖਾਲੀ ਕਿਓਂ ਜੋਹਾਨੋਂ ਰੂਪ ਹੁੰਦਿਆਂ ਸਦਾਉਂਦੀ । ਘੁੰਡ ਵਿਚ