ਸਮੱਗਰੀ 'ਤੇ ਜਾਓ

ਪੰਨਾ:ਸਤਵਾਰਾ.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭)

ਵਾਲ ਕਾਲੇ ਸੋਭ ਰਹੇ ਜੁਲਫ ਲਟੱਕ ਜਿਉ ਲਟਕਿ ਬਚੇ ਨਾਗਦੇ। ਬਿਸ਼ਨ ਸਿੰਘ ਕਹੇ ਪੁਕਾਰ ਨਾਰ ਰੂਪ ਬੇ ਸੁਮਾਰ ਯਾਰੋ ਵੇਖਕੇ ਸ਼ਕਲ ਸੂਲੀ ਆਸ਼ਕ ਹੈ ਝਾਗਦੇ॥੯॥ਕਬਿਤ॥ ਮੁਖੜਾ ਦਿਖਾਇ ਰੂਪ ਤੇਰਾ ਨਹੀ ਘਟਿ ਜਾਵੇ ਬੋਲਿਆਂ ਜਬਾਨ ਦਾ ਨਾ ਰਸ ਕਿਸੇ ਧੋਵਣਾ॥ ਚੰਦ ਦੇ ਸਮਾਨ ਨਹੀਂ ਚਾਦਣੀ ਜਹਾਂਨ ਵਿਚ ਤੇਰੇ ਜੇਹਾ ਰੂਪ ਤਾਂ ਕਿਸੇ ਦਾ ਨਹੀ ਹੋਵਣਾ॥ ਅਕਲ ਸਹੂਰ ਵਾਲੇ ਤਾਹੀ ਰਬ ਰੂਪ ਦਿਤਾ ਮੁਖ ਉਤੇ ਪੱਲਾ ਪਾਇ ਕਾਸਨੂੰ ਲਕੋਵਣਾ। ਕਹੇ ਬਿਸ਼ਨ ਸਿੰਘ ਪੁੰਨ ਦਾਨ ਅੰਗ ਸੰਗ ਚਲੇ ਤੇਰੇ ਜੇਹੀ ਨਾਰ ਨੂੰ ਨ ਸੂਮ ਚਹੀਏ ਹੋਵਣਾ॥੧੦॥ਕ:॥ ਸੁਣੋ ਪਿਆਰੀ ਨਾਰੀ ਤੁਝੇ ਕਹੂੰ ਵਾਰੋ ਵਾਰੀ ਮੁਝੇ ਏਹ ਚਾਉ ਭਾਰੀ ਜੋ ਦਿਦਾਰ ਕਰੂੰ ਮੁੱਖਦਾ। ਆਸਵੰਤ ਆਣਨੀ ਖਲੋਤਾ ਦਰਬਾਰ ਤੇਰੇ ਮੋੜਾ ਨਹੀ ਗੱਡ ਵੱਢ ਸੂਲਾਂ ਵਾਲੇ ਰੁਖਦਾ। ਸ੍ਵਾਲ ਹੈ ਸ੍ਵਾਲੀਆਂ ਦਾ ਨ ਤੇਰੇ ਅਗੇ ਪੇਸ਼ ਜਾਵੇ ਕਰੀਂ ਤੂੰ ਜਤੰਨ ਕੁਝ ਆਸ਼ਕਾਂ ਦੇ ਦੁਖ ਦਾ। ਬਿਸ਼ਨ ਸਿੰਘ ਨਾਰ ਯਾਰ