ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੮)
ਹੱਸਕੇ ਬੁਲਾਵੇਂ ਜਦੋਂ ਆਸ਼ਕਾਂ ਦੇ ਵਾਸਤੇ ਦਿਹਾੜਾ ਸੋਈ ਸੁਖਦਾ॥੧੧॥ਕ:॥ ਸੂਰਜ ਕੋ ਦੇਖ ਜੈਸੇ ਕੌਲ ਪ੍ਰਸੰਨ ਹੋਤ ਬਾਮਣ ਪ੍ਰਸੰਨ ਜੈਸੇ ਖੀਰ ਕੇ ਖੁਲਾਏ ਤੇ॥ ਚੰਦ੍ਰਮਾ ਕੋ ਦੇਖ ਕੇ ਚਕੋਰ ਪ੍ਰਸੰਨ ਜੈਸੇ ਕਾਮੀ ਪ੍ਰਸਿੰਨ ਜੈਸੇ ਨਾਰਿ ਕੇ ਮਿਲਾਏ ਤੇ॥ ਮੋਰ ਪ੍ਰਸੰਨ ਓਰ ਘਟਾ ਘੋਰ ਦੇਖਕੇ ਤੇ ਸਾਧੂ ਪ੍ਰਸੰਨ ਜੋ ਗੋਵਿੰਦ ਗੁਨ ਗਾਏਤੇ। ਰੰਕ ਪ੍ਰਸੰਨ ਧਨ ਪਾਇ ਬਿਸ਼ਨ ਸਿੰਘ ਜੈਸੇ ਤੈਸੇ ਪ੍ਰਸਿੰਨ ਹਾਂ ਦਿਦਾਰ ਤੇਰਾ ਪਾਇਕੇ॥੧੨॥ਕ:॥ ਤੀਆ ਕੀ ਪ੍ਰੀਤ ਬਾਲੀ ਗਾਲੀ ਰਜ ਧਾਨੀ ਸਭੋ ਤੀਆ ਕੀ ਪ੍ਰੀਤ ਇੰਦ੍ਰ ਭਈ ਭਗ ਭਾਰੀ ਆ। ਤੀਆ ਕੀ ਪ੍ਰੀਤ ਜਨਮੇਜੇ ਜੇਹੇ ਗਾਲ ਦੀਏ ਤੀਆ ਕੀ ਪ੍ਰੀਤ ਢਾਈਆਂ ਰਾਮਨੇ ਅਟਾਰੀਆ। ਤੀਆ ਕੀ ਪ੍ਰੀਤ ਸਿੰਙੀ ਰਿਖਨੇ ਭੁਲਾਇਆ ਜੋਗ ਤੀਆ ਕੀ ਪ੍ਰੀਤ ਰਾਜੇ ਭੋਜ ਅਸਵਾਰੀਆ। ਤੀਆ ਕੀ ਪ੍ਰੀਤ ਰਿਖੀ ਨਾਰਦ ਬਨਾਇਓ ਕਪ ਕਹੇ ਬਿਸ਼ਨ ਸਿੰਘ ਨਾਰੀ ਪ੍ਰੀਤ ਵਡੀ ਖੁਵਾਰੀਆ॥੩॥ਕ:॥ ਚਿਤ ਕੇ ਜੋ ਡੋਲਨੇ ਕੀ ਮਿਤ ਮੈ ਸੁਣਾਵਾਂ ਤੁਝੇ ਜੋ ਬਨ ਅੰ-