ਭਾਲ ਹੈ ਉਹ ਕੋਈ ਮਾਮਲਾ ਗੁੱਝਾ ਭੇਤ ਹੈ, ਜਿਸ ਦੇ ਪ੍ਰਗਟ ਹੋਣ ਦਾ ਤੁਹਾਨੂੰ ਡਰ ਹੈ ਅਰ ਉਸ ਮਾਮਲੇ ਦੇ ਸਨਬੰਧ ਵਿੱਚ ਬਹੁਤ ਸਾਰੇ ਨਾਮ ਤੁਹਾਡੇ ਪੁੱਛਣ ਤੋਂ ਮੈਨੂੰ ਮਲੂੰਮ ਹੇ ਗਏ ਹਨ। ਜੇਕਰ ਤੁਸਾਂ ਮੇਰੇ ਨਾਲ ਜਬਰ ਕੀਤਾ, ਕੈਦ ਪਾਇਆ ਤਦ ਮੈਂ ਖ਼ੈਰ ਕੈਦ ਝੱਲ ਲਈ ਸਹੀ, ਪਰ ਜਦ ਕਿਸੇ ਅੱਗੇ ਉਹ ਸਾਰੇ ਨਾਉਂ ਕਹਿਕੇ ਮੈਂ ਕੁਛ ਆਪ ਦਾ ਭੇਤ ਦੱਸ ਦਿੱਤਾ ਤਦ ਉਹ ਗੱਲ ਪ੍ਰਗਟ ਹੋ ਕੇ ਇਸ ਤਰ੍ਹਾਂ ਫੁਟੇਗੀ ਕਿ ਤੁਹਾਡਾ ਸਾਰਾ ਮਾਮਲਾ ਚੌੜ ਹੋ ਜਾਏਗਾ। ਭਾਵੇ ਮੈ ਮਰ ਜਾਵਾਂ, ਪਰ ਤੁਹਾਡਾ ਇਸ ਕੰਮ ਤੇ ਤੁਸੀ ਚੌੜ ਹੋ ਜਾਸੋ। ਇਸ ਤਰ੍ਹਾਂ ਦੇ ਕਰਨ ਨਾਲ ਤੁਹਾਨੂੰ ਕੁਛ ਨਾ ਲੱਭਾ ਤੇ ਜੇ ਤੁਸੀਂ ਮੈਨੂੰ ਕੈਦ ਨਾ ਪਾਓ, ਪਿਆਰ ਕਰੋ, ਮੈ ਦੁਖੀ ਹਾਂ, ਇਸ ਵੇਲੇ ਮੇਰਾ ਦਰਦ ਕਰੋ, ਆਪਣਾ ਸ਼ੁਕਰਗੁਜ਼ਾਰ ਬਣਾਓ, ਤਦ ਉਸ ਅਹਿਸਾਨ ਦੇ ਭਾਰ ਨਾਲ ਲੱਦਿਆ ਮੈ ਖੁਸ਼ੀ ਨਾਲ ਆਪ ਦੀ ਸੇਵਾ ਬੀ ਕਰਾਂ ਤੇ ਆਪ ਦਾ ਭੇਤ ਬੀ ਰੱਖਾਂ। ਮੈਨੂੰ ਤੁਹਾਡੀ ਗੱਲ ਬਾਤ ਤੋਂ ਬਹੁਤ ਸੰਸਾ ਪੈ ਗਿਆ ਹੈ, ਤੁਹਾਡੀ ਅਵਾਜ਼ ਨਰਮ ਹੈ, ਵਿਚ ਕੁਛ ਸੋਚ ਤੇ ਵਿਚਾਰ ਦਾ ਮਾਦਾ ਹੈ, ਤ੍ਰਬ੍ਹਕਦੇ ਹੋ, ਕੋਈ ਭੈ ਬੀ ਹੈ, ਐਸੇ ਹਾਲ ਵਿਚ ਹੋਰ ਦੁੱਖ ਕਾਸਨੂੰ ਦੇਦੇ ਹੋ?
ਹੁੱਦੇਦਾਰ ਡੂੰਘੀਆਂ ਸੋਚਾਂ ਵਿਚ ਲਹਿ ਗਿਆ, ਮਨ ਨੇ ਸੋਚਿਆ ਕਿ ਮੇਰੇ ਭੇਤ ਦੇ ਨਾਮ ਇਸ ਨੂੰ ਪਤਾ ਲੱਗ ਗਏ ਹਨ, ਅਰ ਜੇ ਇਹ ਇਨ੍ਹਾਂ ਨੂੰ ਪ੍ਰਗਟ ਕਰ ਦੇਵੇ ਤਦ ਸਚ ਮੁਚ ਮੇਰਾ ਸਾਰਾ ਮਨਸੂਬਾ ਮਿੱਟੀ ਵਿਚ ਮਿਲ ਜਾਏਗਾ, ਮੈਂ ਆਪਣੇ ਸ਼ੌਕ ਤੇ ਬੇਚੈਨੀ ਦੀ ਕਾਹਲ ਵਿਚ ਮੂਰਖਤਾ ਕਰ ਬੈਠਾ ਸਾਂ। ਏਸ ਨੂੰ ਕੈਦ ਪਾਉਣਾ ਮਾਰ ਦੇਣਾ ਮੇਰੇ ਵੱਸ ਵਿਚ ਹੈ, ਪਰ ਇਸ ਦੀ ਜੀਭ ਮੇਰੇ ਕੈਦ ਨਹੀਂ ਪੈ ਸਕਦੀ। ਜੀਭ ਦਾ ਬਿਰਕ ਪੈਣਾ ਮੈਨੂੰ ਤਬਾਹ ਕਰੇਗਾ, ਪਰ ਇਸ ਦਾ ਜੀਉਦੇਂ ਰਹਿਣਾ, ਮੈਨੂੰ ਮੇਰੇ ਕੰਮ ਵਿਚ ਮੱਦਦ ਦੇਵੇਗਾ। ਮੈਨੂੰ ਕੋਈ ਪਤਾ ਨਹੀਂ ਹੈ, ਇਸ ਨੂੰ ਸਾਰੀ ਸੂਝ ਹੈ, ਕਿਉਂ ਨਾ ਇਸ ਨੂੰ ਮਿੱਤ੍ਰ ਬਣਾਈਏ ਤੇ ਕੰਮ ਸੁਆਰੀਏ। ਏਸ
-੧੫੨-