ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/170

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਸਵੰਤ-ਵਾਹਿਗੁਰੂ ਨਿਬਾਹੇਗਾ। ਜ਼ਮਾਨਤ ਇਕ ਸਿੱਖ ਦੀ ਜ਼ਬਾਨ ਦਾ ਬਚਨ, ਸਚਾਈ ਨਾਲ ਦਿੱਤਾ ਕੌਲ।

ਇਹ ਸੁਣਦੇ ਹੀ 'ਹਵਾ ਰਫਤਾਰ' ਘੋੜੇ ਦੀਆਂ ਰਕਾਬਾਂ ਵਿਚ ਸੁਹਣੇ ਆਗ਼ਾ ਖਾਂ ਨੇ ਪੈਰ ਰੱਖਕੇ ਚਾਬਕ ਕੜਕਾਇਆ, ਜੋ ਅੱਖ ਦੇ ਫੋਰ ਵਿਚ ਉਡੰਤ ਹੋ ਗਿਆ।

ਸਤਵੰਤ ਓਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਦੇਖਦੀ ਹੈ ਕਿ ਮੇਰੇ ਨਸੀਬਾਂ ਵਿਚ ਮਾਮਲੇ ਦ ਬਾਦ ਮਾਮਲਾ ਲਿਖਿਆ ਹੈ। ਕੋਈ ਚਾਰ ਦਿਨ ਚੈਨ ਦੇ ਨਹੀਂ ਆਉਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ, ਪਰ ਧਨ ਹੈ ਕਰਤਾਰ! ਹਰ ਦੁੱਖ 'ਚੋਂ ਕੱਢ ਲੈਂਦਾ ਹੈ। ਇਹ ਹੁਣ ਨਵਾਂ ਕੰਮ ਹੈ, ਹੈ ਤਾਂ ਪਰਉਪਕਾਰ ਦਾ ਪਰ ਦੇਖੀਏ ਕੀ ਰੰਗ ਖਿੜਾਉਂਦਾ ਹੈ। ਇਸ ਤਰ੍ਹਾਂ ਸੋਚਦੀ ਸਤਵੰਤ ਖਿਆਲੀ ਵਹਿਮਾਂ ਵਿਚ ਅੰਦਰੇ ਅੰਦਰ ਉਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ? ਉਸਨੇ ਕਈ ਜੋੜ ਤੋੜ ਲਾਏ, ਪਰ ਛੇਕੜ ਆਪਣੇ ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ। ਗੁਰਮੁਖ ਪਿਆਰੇ ਜੀ ਦੀ ਕੀਹ ਆਗਿਆ ਸੀ ਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ, ਜੋ ਹੋ ਰਿਹਾ ਹੈ, ਸੋ ਹੋ ਰਿਹਾ ਹੈ, ਜੋ ਗੁਰੂ ਕਰੇਗਾ ਸੋ ਭਲਾ ਕਰੇਗਾ 'ਬਠ ਰੇ ਮਨ ਸਬਰ ਕੇ ਹੁਜਰੇ, ਜੇਹੀ ਜੇਹੀ ਆਵੈ ਤੇਹੀ ਤੇਹੀ ਗੁਜਰੇ'। ਤੂੰ ਵਾਹਿਗੁਰੂ ਦੇ ਨਾਲ ਰਹੁ, ਸਦਾ ਨਾਲ ਰਹੁ, ਤੇਰੇ ਕੰਮ ਆਪੇ ਸਾਂਈਂ ਸੁਆਰੇਗਾ।

ਰਾਤ ਅੱਧੀ ਤੋਂ ਵੱਧ ਲੰਘ ਗਈ, ਅਕਾਸ਼ ਦਾ ਚੱਕਰ ਭੋਂ ਗਿਆ, ਸਤਵੰਤ ਕੌਰ ਦੇ ਕੰਨਾਂ ਵਿਚ ਘੋੜੇ ਦੀਆਂ ਟਾਪਾਂ ਦੀ ਅਵਾਜ਼ ਆਈ। ਪੱਥਰਾਂ ਵਿਚ ਲੁਕੀ ਹੋਈ ਨੇ ਧਿਆਨ ਕੀਤਾ, ਅਗਲੀ ਪਲ ਨੂੰ 'ਜਸਵੰਤ' ਦੀ ਅਵਾਜ਼ ਕੰਨੀ ਪਈ ਤੇ ਆਗ਼ਾ ਖਾਂ ਦਾਈ ਸਣੇ ਆ ਗਿਆ।

ਇਹ ਇਕ ਲੰਮੀ ਪਤਲੀ ਪੰਜਤਾਲੀ ਕੁ ਵਰ੍ਹੇ ਦੀ

-੧੬੪-