ਖ਼ੈਰ, ਸਿੱਕਾਂ ਸਿਕਦਿਆਂ ਤੇ ਦੁੱਖਾਂ ਦੇ ਬਨ ਝੀਲਦਿਆਂ ਗ਼ਰੀਬ ਸਤਵੰਤ ਦੀਆਂ ਵਾਗਾਂ ਵਤਨ ਨੂੰ ਪਰਤੀਆਂ ਤੇ ਲੱਗਾ ਕਾਫਲਾ ਟੁਰਨ। ਹੁਣ ਉਸ ਦੀ ਕੈਦ ਦੀ ਭੂਮ ਵੱਲ ਪਿੱਠ ਹੈ ਤੇ ਪਿਆਰੇ ਵਤਨ ਵੱਲ ਰੁਖ਼ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ।
ਤੀਸਰੀ ਮੰਜ਼ਲ ਆਈ। ਕਾਫਲੇ ਨੇ ਡੇਰੇ ਕੀਤੇ। ਸਭ ਲੋਕ ਆਪੋ ਆਪਣੇ ਆਹਰਾਂ ਵਿਚ ਲੱਗੇ। ਇਸ ਵੇਲੇ ਜਸਵੰਤ ਜੀ ਤੇ ਨਵੇਂ ਸਾਥੀ, ਜਿਸ ਦਾ ਨਾਉਂ 'ਸਾਂਈਂ' ਜੀ ਕਰਕੇ ਰੱਖਿਆ ਸੀ, ਇੱਕਲਵੰਜੇ ਬੈਠੇ ਗੱਲੀਂ ਬਾਤੀਂ ਲਗ ਰਹੇ ਹਨ:-
ਸਾਂਈਂ-ਤੁਸੀਂ ਮੇਰੇ ਆਗ਼ਾ ਦੇ ਕਦ ਕੁ ਦੇ ਜਾਣੂ ਹੋ, ਜੋ ਉਹਨਾਂ ਨੇ ਤੁਸਾਂ ਉਤੇ ਇਤਨਾ ਇਤਬਾਰ ਕਰ ਲੀਤਾ ਹੈ?
ਜਸਵੰਤ-ਵਾਕਫੀ ਤਾਂ ਪੁਰਾਣੀ ਨਹੀਂ, ਪਰ ਸ਼ਾਇਦ ਸਿੱਖ ਜਾਣਕੇ ਭਰੋਸਾ ਕਰ ਲੀਤਾ ਨੇ।
ਸਾਂਈਂ-ਹਾਂ, ਠੀਕ ਹੈ! ਮੈਨੂੰ ਖਿਆਲ ਨਹੀਂ ਆਇਆ। ਸਿਖ ਤੇ ਸੱਚ ਦੋਵੇਂ ਇਕ ਸ਼ੈ ਤੇ ਇਕ ਰੂਪ ਹਨ।
ਜਸਵੰਤ-ਗੁਰੂ ਜੀ ਦਾ ਪ੍ਰਤਾਪ ਹੈ।
ਸਾਂਈਂ-ਤੁਸੀਂ ਪਿਸ਼ੌਰ ਤਕ ਜਾਸੋ?
ਜਸਵੰਤ-ਨਹੀਂ ਅਗੇਰੇ ਜਾਣਾ ਹੈ। (ਛੇਤੀ ਨਾਲ) ਪਰ ਤੁਸੀਂ ਹੁਣ ਕੀ ਕਰੋਗੇ?
ਸਾਂਈਂ-ਕਿਉਂ?
ਜਸਵੰਤ-ਤੁਸੀਂ ਦੋਵੇਂ ਮਾਂ ਪੁੱਤ੍ਰ (ਆਖਾਂ, ਹੋਰ ਕੀ ਆਖਾਂ) ਐਸ ਤਰ੍ਹਾਂ ਟੁਰੇ ਹੋ ਕਿ ਮੁੜ ਕੇ ਇਸ ਧਰਤੀ ਵਿਚ ਆਉਣ ਜੋਗੇ ਨਹੀਂ ਹੋ, ਖਾਸ ਕਰ ਤੂੰ ਤਾਂ ਨਹੀਂ ਆ ਸਕਦੀ।
ਸਾਂਈਂ-ਹੈ ਤਾਂ ਠੀਕ, ਪਰ ਆਗ਼ਾ ਖਾਂ ਵਾਪਸ ਆ ਸਕਦਾ ਹੈ।
ਜਸਵੰਤ-ਠੀਕ ਹੈ, ਪਰ ਤੁਹਾਡਾ ਦੁਹਾਂ ਦਾ ਪਿਆਰ
-੧੬੭-