ਪਿਆਰੇ ਦੇ ਪਿਆਰ ਨੂੰ ਨਿਮਾਜ਼ ਰੋਜ਼ਾ ਜਾਣਦੀ ਹਾਂ।
ਇਹ ਲਫਜ਼ ਕੁਛ ਐਸੇ ਪਿਆਰ ਤੇ ਨਰਮੀ ਨਾਲ ਕਹੇ ਗਏ ਕਿ ਹਸਦੇ ਹਸਦੇ ਜਸਵੰਤ ਦੇ ਅੱਖਾਂ ਵਿਚ ਨੀਰ ਲੈ ਆਏ। ਹਸ ਕੇ ਪਰ ਸ਼ਾਂਤਿ ਨਾਲ:
ਜਸਵੰਤ-ਹੈ ਤਾਂ ਡਾਢੀ ਚੰਗੀ ਗਲ, ਜਿਸਦਾ ਮੁੱਲ ਨਹੀਂ ਪੈ ਸਕਦਾ, ਪਰ ਖ਼ੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਲ ਉਸ ਤਕ ਲੈ ਜਾਂਦੀ ਹੈ ਤੇ ਹਰ ਮੰਜ਼ਲ ਉਤੇ, ਰਸਤੇ ਦੇ ਹਰ ਕਦਮ ਉਤੇ ਉਹ ਆਪ ਹੈ। ਪਰ ਮੰਜ਼ਲਾਂ ਤੇ ਰਸਤੇ ਨੂੰ ਅਦਬ ਸੁਆਰੇ ਖ਼ੁਦਾ ਕਹਿਣ ਵੇਲੇ ਚੁਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵਸਦਾ ਹੈ, ਪਰ ਵਰਤਦਾ ਅਲੇਪ ਹੈ। ਪ੍ਰੇਮ ਆਪ ਦਾ ਅਮੁੱਲ ਹੈ, ਦਿਲ ਦੀ ਜਿਸ ਅਟਾਰੀ ਵਿਚ ਪਿਤਾ, ਪਤੀ, ਸੁਆਮਣੀ, ਆਗ਼ਾ ਖਾਂ ਵੱਸਦੇ ਰਹੇ ਹਨ, ਏਥੇ ਹੀ ਉਸ ਮਾਲਕ ਨੇ ਆ ਵੱਸਣਾ ਹੈ। ਇਹ ਉਸੇ ਦੇ ਪਿਆਰ ਤਣੁੋਂਕੇ ਹਨ ਜੋ ਥਾਓਂ ਥਾਓਂ ਆ ਆ ਵਜਦੇ ਹਨ।
ਸਾਈਂ—ਇਸ ਵੇਲੇ ਕੋਈ ਕਸਰ ਨਿਕਲ ਸੱਕਣੀ ਕਠਨ ਹੈ, ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖ਼ਬਰੇ ਸ਼ੁਕਰਾਨੇਂ ਵਿਚ ਹੀ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ, ਉਹ ਤਾਂ ਬਹੁਤ ਹੀ ਉਪਕਾਰੀ ਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ।
ਜਸਵੰਤ—ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖ਼ੀ ਕਰਕੇ ਬੀ ਪੁੱਛ ਲੈਣਾ ਹੈ। ਪਿਆਰੇ ਸਾਂਈਂ ਜੀ! ਦੱਸੋ ਨਾ ਤੁਸੀਂ ਕਦ ਤਕ ਬੁਝਾਰਤਾਂ ਪਾਓਗੇ ਅਰ ਮੈਨੂੰ ਹਨੇਰੇ ਵਿਚ ਰੱਖੋਗੇ। ਜਦ ਤੁਸੀਂ ਮੈਨੂੰ ਐਨਾਂ ਪਿਆਰ ਕਰਦੇ ਹੋ, ਤਾਂ ਹਾਲ ਕਿਉਂ ਨਹੀਂ ਖੋਲ੍ਹਦੇ, ਵਲਾ ਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ
-੧੮੧-